- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਹਿਣਸ਼ੀਲਤਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੂੰਜੀ : ਨਿਤਿਨ ਗਡਕਰੀ
ਨਵੀਂ ਦਿੱਲੀ – ਕੇਂਦਰੀ ਮੰਤਰੀ ਨਿਤੀਨ ਗਡਕਰੀ ਹਮੇਸ਼ਾ ਹੀ ਆਪਣੇ ਬਿਆਨਾਂ ਲਈ ਜਾਣੇ ਜਾਂਦੇ ਹਨ| ਅੱਜ ਉਨ੍ਹਾਂ ਆਪਣੇ ਭਾਸ਼ਣ ਵਿੱਚ ਪੰਡਤ ਜਵਾਹਰਲਾਲ ਨਹਿਰੂ ਨੂੰ ਯਾਦ ਕੀਤਾ| ਉਨ੍ਹਾਂ ਕਿਹਾ ਕਿ ਕਿਸੇ ਸਮੱਸਿਆ ਦਾ ਹੱਲ ਨਹੀਂ ਦੇ ਸਕਦੇ ਤਾਂ ਸਾਨੂੰ ਸਮੱਸਿਆ ਦਾ ਹਿੱਸਾ ਵੀ ਨਹੀਂ ਬਣਨਾ ਚਾਹੀਦਾ| ਖੁਫੀਆ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਸਹਿਣਸ਼ੀਲਤਾ ਭਾਰਤ ਦੀ ਸਭ ਤੋਂ ਵੱਡੀ ਪੂੰਜੀ ਹੈ| ਨਹਿਰੂ ਜੀ ਦੀ ਤਰੀਫ ਕਰਦਿਆਂ ਗਡਕਰੀ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਜਵਾਹਰਲਾਲ ਨਹਿਰੂ ਕਹਿੰਦੇ ਸਨ, ” ਭਾਰਤ ਦੇਸ਼ ਨਹੀਂ ਹੈ, ਇਹ ਇਕ ਆਬਾਦੀ ਹੈ| ਇਸ ਦੇਸ਼ ਦਾ ਹਰ ਵਿਅਕਤੀ ਦੇਸ਼ ਦੇ ਲਈ ਪ੍ਰਸ਼ਨ ਹੈ, ਸਮੱਸਿਆ ਹੈ|” ਗਡਕਰੀ ਨੇ ਕਿਹਾ, ”ਮੈਂ ਇੰਨਾ ਤਾਂ ਕਰ ਸਕਦਾ ਹਾਂ, ਮੈਂ ਦੇਸ਼ ਦੇ ਸਾਹਮਣੇ ਸਮੱਸਿਆ ਨਾ ਬਣਾਂ| ਜੇਕਰ ਸਾਰੇ ਲੋਕ ਤੈਅ ਕਰਨ ਕਿ ਮੈਂ ਸਮੱਸਿਆ ਨਹੀਂ ਬਣਾਂਗਾ ਤਾਂ ਅੱਧੇ ਪ੍ਰਸ਼ਨ ਹੱਲ ਹੋ ਜਾਣਗੇ| ਦੂਜੀ ਗੱਲ ਇਹ ਹੈ ਕਿ ਮੇਰੇ ਨਾਲ ਕਿਸੇ ਨੇ ਬੇਇਨਸਾਫੀ ਕੀਤੀ ਹੋਵੇਗੀ ਤਾਂ ਮੈਂ ਦੂਜੇ ਨਾਲ ਬੇਇਨਸਾਫੀ ਨਹੀਂ ਕਰਾਂਗਾ| ਉਨ੍ਹਾਂ ਕਿਹਾ ਕਿ ਸਮਾਜਸੇਵੀ ਲੋਕ ਬੋਲਦੇ ਹਨ, ਦੇਸ਼ ਵਿਚ ਅਜਿਹਾ ਹੋ ਰਿਹਾ ਹੈ| ਸਮਾਜ ਦੇਸ਼ ਨਹੀਂ ਹੈ ਕੀ? ਸਮਾਜ ਵਿਚ ਕਈ ਵਿਅਕਤੀ ਹੁੰਦੇ ਹਨ| ਕਈ ਵਿਅਕਤੀਆਂ ਦੇ ਮਿਲ ਕੇ ਗੁਣਵੱਤਾ ‘ਚ ਸੁਧਾਰ ਜਦੋਂ ਆਵੇਗਾ ਤਾਂ ਸਮਾਜ ਵਿਚ ਗੁਣਾਤਮਕ ਸੁਧਾਰ ਆਵੇਗਾ| ਸਿਸਟਮ ਨੂੰ ਸੁਧਾਰਨ ਲਈ ਦੂਜੇ ਵੱਲ ਉਂਗਲ ਕਿਉਂ ਕਰਦੇ ਹੋ? ਆਪਣੇ ਵੱਲ ਕਿਉਂ ਨਹੀਂ ਕਰਦੇ? ਗਡਕਰੀ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਸਹਿਣਸ਼ੀਲਤਾ ਸਾਡੇ ਸਿਸਟਮ ਦੀ ਸਭ ਤੋਂ ਵੱਡੀ ਪੂੰਜੀ ਹੈ ਅਤੇ ਇਹ ਮਾਨਸਿਕਤਾ ਠੀਕ ਨਹੀਂ ਕਿ ਕਿਸੇ ਨੇ ਅਜਿਹਾ ਕੀਤਾ ਤਾਂ ਮੈਂ ਵੀ ਅਜਿਹਾ ਹੀ ਕਰਾਂਗਾ| ਦੱਸਣਯੋਗ ਹੈ ਕਿ ਪਿਛਲੇ ਹਫਤੇ ਅਭਿਨੇਤਾ ਨਸੀਰੂਦੀਨ ਸ਼ਾਹ ਨੇ ਸਹਿਸ਼ੀਲਤਾ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਇਕ ਨਵਾਂ ਵਿਵਾਦ ਛਿੜ ਗਿਆ| ਉਨ੍ਹਾਂ ਨੇ ਕਿਹਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਹਾਂ,ਉਹ ਕਿਸੇ ਧਰਮ ਵਿਸ਼ੇਸ਼ ਦੇ ਨਹੀਂ ਹਨ| ਕੱਲ ਨੂੰ ਜੇਕਰ ਕੋਈ ਭੀੜ ਉਨ੍ਹਾਂ ਨੂੰ ਘੇਰ ਕੇ ਪੁੱਛੇਗੀ ਕਿ ਤੂੰ ਹਿੰਦੂ ਜਾਂ ਮੁਸਲਿਮ, ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੋਵੇਗਾ|


