- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੋਪ ਨੇ ਕ੍ਰਿਸਮਸ ਤੇ ‘ਲਾਲਚ’ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ
ਬੈਥਹਲਮ – ਪੋਪ ਫ੍ਰਾਂਸਿਸ ਨੇ ਅੱਜ ਕ੍ਰਿਸਮਸ ਦੇ ਜਸ਼ਨ ਦੀ ਸ਼ੁਰੂਆਤ ਦੇ ਮੌਕੇ ਤੇ ਵੈਟੀਕਨ ਸਿਟੀ ਵਿਚ ਇਕੱਠੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ| ਇਸ ਤੇ ਇਲਾਵਾ ਮੌਜੂਦਾ ਸਮੇਂ ਵਿਚ ਵੱਧ ਰਹੇ ‘ਲਾਲਚ’ ਦੀ ਨਿੰਦਾ ਕੀਤੀ| ਇਸ ਦੇ ਨਾਲ ਹੀ ਸ਼ਰਧਾਲੂਆਂ ਨੇ ਯੀਸ਼ੂ ਦੇ ਜਨਮ ਦੇ ਰਵਾਇਤੀ ਸਥਲ ਬੈਥਹਲਮ ਵਿਚ ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਨੂੰ ਕ੍ਰਿਸਮਸ ਦਾ ਜਸ਼ਨ ਮਨਾਇਆ ਅਤੇ ਗ੍ਰੋਟੋ (ਕੁਦਰਤੀ ਗੁਫਾ) ਦੇ ਦਰਸ਼ਨਾਂ ਲਈ ਕਤਾਰਾਂ ਵਿਚ ਲੱਗੇ| ਅਜਿਹਾ ਮੰਨਿਆ ਜਾਂਦਾ ਹੈ ਕਿ ਪਭੂ ਯੀਸ਼ੂ ਦਾ ਜਨਮ ਇੱਥੇ ਹੋਇਆ ਸੀ| ਵੈਟੀਕਨ ਦੇ ‘ਸੈਂਟ ਪੀਟਰ ਬੈਸਿਲਿਕਾ’ ਚਰਚ ਵਿਚ ਕ੍ਰਿਸਮਸ ਤੋਂ ਪਹਿਲਾਂ ਦੀ ਸ਼ਾਮ ਨੂੰ ਹਜ਼ਾਰਾਂ ਲੋਕ ਇਕੱਠੇ ਹੋਏ ਜਿੱਥੇ ਪੋਪ ਫ੍ਰਾਂਸਿਸ ਨੇ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ| ਪੋਪ ਫ੍ਰਾਂਸਿਸ ਵਿਸ਼ਵ ਦੇ 1.3 ਅਰਬ ਕੈਥੋਲਿਕ ਲੋਕਾਂ ਦੇ ਮੁਖੀ ਹਨ| ਪੋਪ (82) ਨੇ ਕਿਹਾ,”ਲਾਲਚ ਇਤਿਹਾਸ ਦਾ ਹਿੱਸਾ ਰਿਹਾ ਹੈ ਇੱਥੋਂ ਤੱਕ ਕਿ ਅੱਜ ਵੀ ਕੁਝ ਲੋਕ ਪੂਰੇ ਐਸ ਆਰਾਮ ਵਿਚ ਖਾਣਾ ਖਾਂਦੇ ਹਨ ਜਦਕਿ ਬਹੁਤ ਸਾਰੇ ਲੋਕਾਂ ਨੂੰ ਰੋਜ਼ਾਨਾ ਰੋਟੀ ਵੀ ਨਸੀਬ ਨਹੀਂ ਹੁੰਦੀ|” ਪੋਪ ਅੱਜ ਕ੍ਰਿਸਮਸ ਮੌਕੇ ‘ਸੈਂਟ ਪੀਟਰ ਸਕਵਾਇਰ’ ਵਿਚ ਇਕੱਠੇ ਸ਼ਰਧਾਲੂਆਂ ਦੇ ਸਾਹਮਣੇ ਆਪਣੇ 6ਵਾਂ ‘ਉਰਬੀ ਐਟ ਓਰਬੀ’ ਸੰਬੋਧਨ ਦੇਣਗੇ|


