- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਹਿਯੋਗੀਆਂ ਦਾ ਸਾਥ ਛੱਡਣਾ ਭਾਜਪਾ ਦੀ ਡੁੱਬਦੀ ਕਿਸ਼ਤੀ ਦਾ ਸੰਕੇਤ ਥਰੂਰ
ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸ਼ਾਸਨ ਨੂੰ ਸਿਰਫ ਇਕ ਵਿਅਕਤੀ ਦੇ ਆਲੇ-ਦੁਆਲੇ ਦੇਖ ਰਾਜਗ ਦੇ ਮੈਂਬਰਾਂ ਦਰਮਿਆਨ ਨਿਰਾਸ਼ਾ ਵਧ ਰਹੀ ਹੈ ਅਤੇ ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਭਾਜਪਾ ਦੇ ਕੁਝ ਸਾਥੀ ਡੁੱਬਦੀ ਕਿਸ਼ਤੀ ਦਾ ਸਾਥ ਛੱਡ ਰਹੇ ਹਨ। ਥਰੂਰ ਨੇ ਇਹ ਵੀ ਕਿਹਾ ਕਿ ਭਾਜਪਾ ਨੂੰ ਇਹ ਮਹਿਸੂਸ ਕਰਨਾ ਹੀ ਹੋਵੇਗਾ ਕਿ ਜਦੋਂ ਤੁਹਾਡੇ ਦੋਸਤ ਹੀ ਤੁਹਾਡੇ ਤੋਂ ਨਾਖੁਸ਼ ਹਨ ਤਾਂ ਪੂਰਾ ਦੇਸ਼ ਤਾਂ ਤੁਹਾਡੇ ਪ੍ਰਦਰਸ਼ਨ ਨੂੰ ਲੈ ਕੇ ਹੋਰ ਵਧ ਨਕਾਰਾਤਮਕ ਹੋਵੇਗਾ ਹੀ। ਉਨ੍ਹਾਂ ਨੇ ਕਿਹਾ,”ਇਕ ਵਿਅਕਤੀ ਨੂੰ ਸਰਵੇਸਰਵਾ ਬਣਾਏ ਜਾਣ ਨਾਲ ਰਾਜਗ ਦੇ ਮੈਂਬਰਾਂ ਦਰਮਿਆਨ ਨਿਰਾਸ਼ਾ ਸਪੱਸ਼ਟ ਤੌਰ ‘ਤੇ ਵਧ ਰਹੀ ਹੈ, ਜੋ ਅਸੀਂ ਮੌਜੂਦਾ ਸਰਕਾਰ ‘ਚ ਦੇਖੀ ਹੈ ਅਤੇ ਭਾਜਪਾ ਦੇ ਕੁਝ ਸਹਿਯੋਗੀਆਂ ਦਾ ਡੁੱਬਦੀ ਕਿਸ਼ਤੀ ਦਾ ਸਾਥ ਛੱਡਣਾ ਸ਼ੁਰੂ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਗਠਜੋੜ ‘ਚ ਸਭ ਠੀਕ ਨਹੀਂ ਚੱਲ ਰਿਹਾ। ਤਿਰੁਅਨੰਤਪੁਰਮ ਤੋਂ ਸੰਸਦ ਮੈਂਬਰ ਨੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੀ ਰਾਸ਼ਟਰੀ ਲੋਕਤੰਤਰੀ ਗਠਜੋੜ (ਰਾਜਗ) ਦੀ ਕਾਰਜਸ਼ੈਲੀ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਯੂ.ਪੀ.ਏ. ਹਮੇਸ਼ਾ ਤੋਂ ਸਮੂਹਕ ਅਤੇ ਵਿਚਾਰਸ਼ੀਲ ਲੀਡਰਸ਼ਿਪ ਦਾ ਗਠਜੋੜ ਰਿਹਾ ਹੈ, ਜਿੱਥੇ ਹਰ ਕਿਸੇ ਦੀ ਗੱਲ ਸੁਣੀ ਜਾਂਦੀ ਹੈ ਅਤੇ ਸਾਰਿਆਂ ‘ਤੇ ਗੌਰ ਕੀਤਾ ਜਾਂਦਾ ਹੈ। ਥਰੂਰ ਨੇ ਕਿਹਾ ਕਿ ਯੂ.ਪੀ.ਏ. ਨੇ ਸਾਰਿਆਂ ਨੂੰ ਸਾਥ ਲੈਂਦੇ ਹੋਏ ਕਰੀਬ ਇਕ ਦਹਾਕੇ ਤੱਕ ਭਾਰਤੀ ਰਾਜਤੰਤਰ ਦੇ ਦਾਇਰੇ ‘ਚ ਰਹਿ ਕੇ ਸਫਲਤਾਪੂਰਵਕ ਕੰਮ ਕੀਤਾ ਹੈ ਅਤੇ ਇਹ ਯਕੀਨੀ ਤੌਰ ‘ਤੇ ਇਕ ਅਜਿਹੀ ਵਿਸ਼ੇਸ਼ਤਾ ਹੈ, ਜੋ ਉਸ ਨੂੰ ਮੌਜੂਦਾ ਸ਼ਾਸਨ ਦੇ ਆਕਰਸ਼ਕ ਬਦਲ ਦੇ ਤੌਰ ‘ਤੇ ਪੇਸ਼ ਕਰਦੀ ਹੈ।


