- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫੈਡਰਰ ਨੇ ਤੀਜਾ ਹੋਪਮੈਨ ਕੱਪ ਜਿੱਤਿਆ
ਪਰਥ – ਰੋਜਰ ਫੈਡਰਰ ਨੇ ਸ਼ਨੀਵਾਰ ਨੂੰ ਪਰਥ ‘ਚ ਮਿਕਸਡ ਟੀਮ ਟੂਰਨਾਮੈਂਟ ਦੇ ਰੋਮਾਂਚਕ ਫਾਈਨਲ ‘ਚ ਸਵਿਟਜ਼ਰਲੈਂਡ ਨੂੰ 2-1 ਨਾਲ ਜਿੱਤ ਦਿਵਾਈ ਜਿਸ ਨਾਲ ਉਹ ਹੋਪਮੈਨ ਕੱਪ ਇਤਿਹਾਸ ‘ਚ ਸਭ ਤੋਂ ਸਫਲ ਖਿਡਾਰੀ ਬਣ ਗਏ। ਲਗਾਤਾਰ ਦੂਜੇ ਸਾਲ ਇਸ ਸਵਿਸ ਖਿਡਾਰੀ ਨੇ ਜਰਮਨੀ ਦੇ ਐਲੇਕਜ਼ੈਂਡਰ ਜਵੇਰੇਵ ਅਤੇ ਐਂਜਲਿਕ ਕਰਬਰ ਦੀ ਜੋੜੀ ਨੂੰ 4-0, 1-4, 4-3 (5/4) ਨਾਲ ਹਰਾ ਕੇ ਫੈਸਲਾਕੁੰਨ ਮਿਕਸਡ ਡਬਲਜ਼ ਮੁਕਾਬਲਾ ਜਿੱਤਿਆ। ਇਹ ਸਵਿਟਜ਼ਰਲੈਂਡ ਦਾ ਕੁੱਲ ਚੌਥਾ ਖਿਤਾਬ ਹੈ ਅਤੇ ਉਹ ਟਰਾਫੀ ਦੀ ਗਿਣਤੀ ਦੇ ਮਾਮਲੇ ‘ਚ ਅਮਰੀਕਾ ਤੋਂ ਪਿੱਛੇ ਹੈ ਜਿਸ ਦੇ ਨਾਂ 6 ਟਰਾਫੀਆਂ ਹਨ। ਫੈਡਰਰ ਤਿੰਨ ਹੋਪਮੈਨ ਕੱਪ ਜਿੱਤਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਬੇਲਿੰਡਾ ਬੇਨਸਿਚ ਦੇ ਨਾਲ ਮਿਲ ਕੇ ਟੀਮ ਨੂੰ ਲਗਾਤਾਰ ਖਿਤਾਬ ਦਿਵਾਇਆ।


