ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਰਾਜ ਸਭਾ ਚੋਣਾਂ ਵਿੱਚ ਨਹੀਂ ਹੋਵੇਗੀ ‘ਨੋਟਾ’ ਦੀ ਵਰਤੋਂ

ਨਵੀਂ ਦਿੱਲੀ – ਰਾਜ ਸਭਾ ਚੋਣਾਂ ਵਿੱਚ ‘ਇਨ੍ਹਾਂ ਵਿੱਚੋਂ ਕੋਈ ਨਹੀਂ’ (ਨੋਟਾ) ਦੀ ਵਰਤੋਂ ਉਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ| ਸੁਪਰੀਮ ਕੋਰਟ ਦੇ ਨਿਯਮ ਮੁਤਾਬਕ ਰਾਜ ਸਭਾ ਚੋਣਾਂ ਵਿੱਚ ‘ਨੋਟਾ’ ਦੀ ਵਰਤੋਂ ਦੀ ਆਗਿਆ ਨਹੀਂ ਹੈ| ਅਦਾਲਤ ਦਾ ਮੰਨਣਾ ਹੈ ਕਿ ‘ਨੋਟਾ’ ਸਿਰਫ਼ ਪ੍ਰਤੱਖ ਚੋਣਾਂ ਵਿੱਚ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ| ਗੁਜਰਾਤ ਤੋਂ ਕਾਂਗਰਸ ਨੇਤਾ ਸ਼ੈਲੇਸ਼ ਮੁਨਾਭਾਈ ਪਰਮਾਰ ਦੀ ਪਟੀਸ਼ਨ ਉਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ‘ਨੋਟਾ’ ਨੂੰ ਪ੍ਰਕਾਸ਼ ਵਿੱਚ ਲਿਆਉਣ ਵਾਲਾ 2013 ਦਾ ਫੈਸਲਾ ਰਾਜ ਸਭਾ ਚੋਣਾਂ ਉਤੇ ਲਾਗੂ ਨਹੀਂ ਹੁੰਦਾ|

VIA PUNJAB