ਏਸ਼ੀਆਈ ਖੇਡਾਂ 2018: ਸੌਰਭ ਨੇ ਭਾਰਤ ਨੂੰ ਦਿਵਾਇਆ ਤੀਜਾ ਸੋਨ ਤਮਗਾ, ਅਭਿਸ਼ੇਕ ਨੇ ਕਾਂਸੀ ਤਮਗਾ

ਨਵੀਂ ਦਿੱਲੀ – 18ਵੀਆਂ ਏਸ਼ੀਆਈ ਖੇਡਾਂ ਵਿੱਚ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਮਗਾ ਜਿੱਤਿਆ| ਇਸੇ ਦੇ ਨਾਲ ਭਾਰਤ ਦੀ ਝੋਲੀ ਵਿੱਚ ਹੁਣ ਤੱਕ ਤਿੰਨ ਸੋਨ ਤਮਗੇ ਆ ਚੁੱਕੇ ਹਨ| ਉਥੇ ਦੂਜੇ ਪਾਸੇ ਅਭਿਸ਼ੇਕ ਵਰਮਾ ਨੇ ਵੀ 10 ਮੀਟਰ ਏਅਰ ਪਿਸਟਲ ਵਿੱਚ ਤਾਂਬੇ ਦਾ ਤਮਗਾ ਜਿੱਤਿਆ| ਸਭ ਤੋਂ ਪਹਿਲਾ ਭਾਰਤ ਨੂੰ ਪਹਿਲਵਾਨ ਬਜਰੰਦ ਨੇ ਸੋਨ ਤਮਗਾ ਜਿਤਾਇਆ ਸੀ| 16 ਸਾਲ ਦੇ ਸੌਰਭ ਨੇ ਦਸ ਮੀਟਰ ਪਿਸਟਲ ਮੁਕਾਬਲੇ ਵਿੱਚ 243.7 ਅੰਕਾਂ ਦਾ ਪਹਿਲਾ ਸਥਾਨ ਹਾਸਲ ਕੀਤਾ| ਮੁਕਾਬਲੇ ਦਾ ਚਾਂਦੀ ਤਮਗਾ ਕੋਰੀਆ ਦੇ ਲਿਮ ਹੋਜਿਨ (239.6) ਅਤੇ ਕਾਂਸੀ ਚੀਨ ਦੇ ਵਾਂਗ ਝੀਹਾਓ (218.7) ਨੇ ਜਿੱਤਿਆ| ਕਈ ਭਾਰਤੀ ਅਨਮੋਲ ਜੈਨ 199.6 ਦੇ ਨਾਲ ਚੌਥੇ ਸਥਾਨ ਉਤੇ ਰਹੇ| ਕੁਆਲੀਫਿਕੇਸ਼ਨ ਵਿੱਚ ਸੌਰਭ 583 ਅੰਕਾਂ ਨਾਲ ਤੀਜੇ ਅਤੇ ਅਨਮੋਲ 580 ਅੰਕ ਲੈ ਕੇ ਚੌਥੇ ਸਥਾਨ ਉੱਤੇ ਰਹੇ| ਇਸ ਤੋਂ ਬਾਅਦ ਸੌਰਭ, ਅਨਮੋਲ ਅਤੇ ਅਭਿਸ਼ੇਕ (1730) ਨੇ ਟੀਮ ਮੁਕਾਬਲੇ ਵਿੱਚ ਵੀ ਸੋਨ ਤਮਗਾ ਜਿੱਤਿਆ| ਅਰਜੁਨ ਸਿੰਘ ਚੀਮਾ, ਗੌਰਭ ਰਾਣਾ ਉਦੇਵੀਰ ਦੀ ਜੋੜੀ ਨੇ ਕਾਂਸੀ ਦਾ ਤਮਗਾ ਜਿੱਤਿਆ| ਸੀਨੀਅਰ ਵਿਸ਼ਵ ਦੀ ਸੋਨ ਤਮਗਾ ਜੇਤੂ ਹਰਿਆਣਾ ਦੀ ਮਨੂ ਭਾਕਰ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ ਵਿੱਚ ਪੰਜਵੇਂ, ਜਦਕਿ ਦੇਵਾਂਸ਼ੀ ਰਾਣਾ ਅੱਠਵੇਂ ਨੰਬਰ ਉਤੇ ਰਹੀ|

VIA PUNJAB