ਸੂਬੇ ਵਿਚ 20 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਚੌਗਿਰਦੇ ਨੂੰ ਹਰਾ ਭਰਾ ਬਣਾਉਣ ਲਈ ਪੌਧਾਗਿਰੀ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਤਿਹ ਪੂਰੇ ਸੂਬੇ ਵਿਚ 20 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਜਿਸ ਦੇ ਚਲਦੇ ਹੁਣ ਤਕ ਸੂਬੇ ਵਿਚ ਲਗਭਗ 17.50 ਲੱਖ ਪੌਧੇ ਲਗਾਏ ਜਾ ਚੁੱਕੇ ਹਨ।ਹਰਿਆਣਾ ਦੇ ਮੁੱਖ ਮੰਤਰੀ ਅੱਜ ਸਿਰਸਾ ਦੇ ਡੱਬਵਾਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਨ ਬਿਹਾਰੀ ਵਾਜਪਈ ਦੀ ਯਾਦ ਵਿਚ ਡੱਬਵਾਲੀ ਵਿਚ ਲੋਕ ਨਿਰਮਾਣ ਰੈਸਟ ਹਾਊਸ ਵਿਚ ਪੌਧਾ ਲਗਾਉਣ ਤੋਂ ਬਾਅਦ ਉ¤ਥੇ ਹਾਜਿਰ ਬੱਚਿਆਂ ਨੂੰ ਸੰਬੋਧਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਪੌਧੇ ਵੀ ਵੰਡੇ।ਉਨ੍ਹਾਂ ਨੇ ਬੱਚਿਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉਹ ਇਕ ਪੌਧਾ ਜ਼ਰੂਰ ਲਗਾਉਣ ਅਤੇ ਉਸ ਪੌਧੇ ਦਾ ਨਾਂਅ ਆਪਣੇ ਨਾਂਅ ਅਨੁਸਾਰ ਉਸ ਦਾ ਨਾਂਅ ਰੱਖਣ। ਪੌਧੇ ਆਕਸਿਜਨ ਦੇ ਨਾਲ-ਨਾਲ ਵਰਖਾ ਵੀ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਚੌਗਿਰਦੇ ਨੂੰ ਸੰਰਖਿਤ ਕਰਨ ਦਾ ਕੰਮ ਸਾਡੇ ਸਾਰੀਆਂ ਦਾ ਹੈ, ਬੱਚੇ ਇਸ ਵਿਚ ਵਿਸ਼ੇਸ਼ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨ ਬੱਚਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਚੌਗਿਰੰਦੇ ਨੂੰ ਸ਼ੁੱਧ ਬਣਾਉਣ ਵਿਚ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿਹਾ ਪੌਧਾਗਿਰੀ ਮੁਹਿੰਮ ਦੇ ਤਹਿਤ ਜਮਾਤ 6 ਤੋਂ 12ਵੀਂ ਤਕ ਦੇ ਸਾਰੇ ਸਕੂਲੀ ਬੱਚਿਆਂ ਨੂੰ ਸ਼ਾਮਿਲ ਕਰਦੇ ਹੋਏ ਅਤੇ ਹਰੇਕ ਬੱਚੇ ਨੂੰ ਇਕ-ਇਕ ਪੌਧਾ ਨਰਸੀ ਤੋਂ ਸਰਕਾਰ ਵੱਲੋਂ ਵਣ ਵਿਭਾਗ ਰਾਹੀਂ ਮੁਫਤ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੁੰ ਪੌਧਾ ਲਗਾਉਣ ਦੇ ਪ੍ਰਤੀ ਪ੍ਰੇਰਿਤ ਕਰਦੇ ਹੋਏ ਸਾਰੇ ਮਿਲ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਆਪਣਾ ਪੂਰਾ ਯਤਨ ਕਰਨ ਤਾਂ ਜੋ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੌਧੇ ਲਗਾਉਣ ਵਾਲੇ ਬੱਚੇ ਨੂੰ ਪ੍ਰੋਤਸਾਹਨ ਵੱਜੋਂ 50 ਰੁਪਏ ਪ੍ਰਤੀ ਪੌਧਾ ਹਰੇਕ ਛੇ ਮਹੀਨੇ ਦੇ ਹਿਸਾਬ ਨਾਲ ਤਿੰਨ ਸਾਲ 300 ਰੁਪਏ ਦੇਣ ਦਾ ਪ੍ਰਵਧਾਨ ਕੀਤਾ ਹੈ। ਇਸ ਨਾਲ ਬੱਚਿਆਂ ਵਿਚ ਪੌਧਾ ਲਗਾਉਣ ਦੇ ਪ੍ਰਤੀ ਜਾਗਰੂਕਤਾ ਆਵੇਗੀ ਅਤੇ ਉਹ ਪੌਧਾ ਲਗਾ ਕੇ ਚੌਗਿਰੰਦਾ ਵੀ ਸ਼ੁੱਧ ਤੇ ਸਾਫ ਬਣਾਇਆ ਜਾ ਸਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੌਧਾ ਲਗਾਉਣ ਤੋਂ ਬਾਅਦ ਉਸ ਦੀ ਦੇਖਭਾਲ ਵੀ ਕਰਨੀ ਬਹੁਤ ਲਾਜਿਮੀ ਹੈ।

VIA PUNJAB