- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੈਨੇਟਰ ਕੈਲੀ ਲੋਫਲਰ ਕੋਵਿਡ-19 ਟੈਸਟਾਂ ਤੋਂ ਬਾਅਦ ਹੋਈ ਇਕਾਂਤਵਾਸ
ਕੈਲੀਫੋਰਨੀਆਂ – ਸੰਯੁਕਤ ਰਾਜ ਦੀ ਸੈਨੇਟਰ ਕੈਲੀ ਲੋਫਲਰ ਦੁਆਰਾ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਯੂ ਐਸ ਦੇ ਸੈਨੇਟਰ ਡੇਵਿਡ ਪਰਡਿਊ ਨਾਲ ਰਾਜ ਦੀ ਸੈਨੇਟ ਦੀ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਟੈਸਟ ਕਰਵਾਏ ਗਏ, ਜਿਸ ਵਿੱਚ ਇਸਦੀ ਲਾਗ ਦੇ ਮਿਸ਼ਰਤ ਨਤੀਜੇ ਪ੍ਰਾਪਤ ਹੋਣ ਤੋਂ ਬਾਅਦ ਉਹ ਇਕਾਂਤਵਾਸ ਹੋ ਰਹੀ ਹੈ। ਉਸ ਦੀ ਮੁਹਿੰਮ ਦੇ ਇਕ ਬੁਲਾਰੇ ਨੇ ਸ਼ਨੀਵਾਰ ਰਾਤ ਇਕ ਬਿਆਨ ਵਿਚ ਕਿਹਾ ਕਿ ਇਸ ਜਾਰਜੀਆ ਰਿਪਬਲੀਕਨ ਨੇ ਸ਼ੁੱਕਰਵਾਰ ਸਵੇਰੇ ਦੋ ਰੇਪਿਡ ਕੋਵਿਡ ਟੈਸਟ ਕਰਵਾਏ ਜੋ ਕਿ ਨੈਗੇਟਿਵ ਸਨ ਜਦਕਿ ਸ਼ੁੱਕਰਵਾਰ ਸ਼ਾਮ ਇਕ ਹੋਰ ਵਾਇਰਸ ਸੰਬੰਧੀ ਟੈਸਟ ਦਾ ਨਤੀਜਾ ਪਾਜ਼ੀਟਿਵ ਮਿਲਿਆ।ਇਸ ਤੋਂ ਬਾਅਦ ਸੈਨੇਟਰ ਲੋਫਲਰ ਨੇ ਸ਼ਨੀਵਾਰ ਸਵੇਰੇ ਦੁਬਾਰਾ ਫਿਰ ਕੋਵਿਡ ਟੈਸਟ ਕੀਤਾ ਜਿਸਦਾ ਨਤੀਜਾ ਕਿਸੇ ਪਰਿਣਾਮ ਤੇ ਸਪਸ਼ਟ ਨਹੀਂ ਸੀ। ਇਸ ਦੇ ਬਾਵਜੂਦ ਸੈਨੇਟਰ ਨੇ ਵਾਇਰਸ ਦਾ ਕੋਈ ਲੱਛਣ ਮਹਿਸੂਸ ਨਹੀਂ ਕੀਤਾ ਪਰ ਇੱਕ ਬਿਆਨ ਅਨੁਸਾਰ ਲੋਫਲਰ ਸੀ ਡੀ ਸੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਈ ਇਕਾਂਤਵਾਸ ਵਿੱਚ ਹੈ।ਲੋਫਲਰ ਦੁਆਰਾ ਹਾਲ ਹੀ ਦੇ ਹਫਤਿਆਂ ਵਿੱਚ ਕਈ ਰੈਲੀਆਂ ਕੀਤੀਆਂ ਹਨ ਜਿਹਨਾਂ ਵਿੱਚ ਵਿੱਚ ਆਏ ਹੋਏ ਲੋਕਾਂ ਨੇ ਮਾਸਕ ਨਹੀਂ ਪਹਿਨੇ ਸਨ। ਇਸ ਤੋਂ ਇਲਾਵਾ ਲੋਫਲਰ 5 ਜਨਵਰੀ ਨੂੰ ਹੋਣ ਵਾਲੀ ਚੋਣ ਵਿੱਚ ਡੈਮੋਕਰੇਟ ਰਾਫੇਲ ਵਾਰਨੌਕ ਦਾ ਸਾਹਮਣਾ ਕਰ ਰਹੀ ਹੈ,ਜੋ ਕਿ ਸੈਨੇਟ ਵਿੱਚ ਪਾਰਟੀ ਦੇ ਕੰਟਰੋਲ ਬਾਰੇ ਅਹਿਮ ਹੈ। ਪਰ ਹੁਣ ਲੋਫਲਰ ਦੀ ਮੁਹਿੰਮ ਉੱਪਰ ਵਾਇਰਸ ਦੇ ਟੈਸਟਾਂ ਦਾ ਕੀ ਪ੍ਰਭਾਵ ਪਏਗਾ ਇਸ ਬਾਰੇ ਕੁੱਝ ਸ਼ਪੱਸ਼ਟ ਨਹੀਂ ਹੈ।ਸੈਨੇਟਰ ਲੋਫਲਰ ਦੇ ਦੋ ਸਟਾਫ ਮੈਂਬਰਾਂ ਨੇ ਵੀ ਪਿਛਲੇ ਮਹੀਨੇ COVID-19 ਲਈ ਸਕਾਰਾਤਮਕ ਟੈਸਟ ਕੀਤਾ ਸੀ ਅਤੇ ਉਸ ਸਮੇਂ ਲੋਫਲਰ ਦਾ ਟੈਸਟ ਨਕਾਰਾਤਮਕ ਆਇਆ ਸੀ।


