ਹਰਿਆਣਾ ਦੇ ਮੁਖ ਮੰਤਰੀ ਨੇ ਜ਼ਿਲ੍ਹਾ ਪਰਿਸ਼ਦਾਂ ਦੇ ਮੁਖ ਕਾਰਜਕਾਰੀ ਅਧਿਕਾਰੀਆਂ ਲਗਾਉਣ ਦਾ ਐਲਾਨ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਵਲੋਂ 30 ਅਗਸਤ, 2018 ਨੁੰ ਪੰਚਕੂਲਾ ਵਿਚ ਹੋਈ ਅੰਤਰ ਜਿਲਾ ਪਰਿਸ਼ਦ ਦੀ ਪਹਿਲੀ ਮੀਟਿੰਗ ਦੌਰਾਨ ਹਰੇਕ ਜਿਲੇ ਵਿਚ ਇਕ ਹੀ ਅਧਿਕਾਰੀ ਨੂੰ ਜਿਲਾ ਪੇਂਡੂ ਵਿਕਾਸ ਏਜੰਸੀ (ਡੀ.ਆਰ.ਡੀ.ਏ.) ਦਾ ਮੁਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਜਿਲਾ ਪਰਿਸ਼ਦ ਦਾ ਮੁਖ ਕਾਰਜਕਾਰੀ ਅਧਿਕਾਰੀ ਲਗਾਉਣ ਦਾ ਐਲਾਨ ਪੂਰਾ ਕਰਦੇ ਹੋਏ ਹਰਿਆਣਾ ਸਰਕਾਰ ਨੇ ਅਜ ਤੁਰੰਤ ਪ੍ਰਭਾਵ ਤੋਂ ਆਈ.ਏ.ਐਸ. ਅਤੇ ਐਚ.ਸੀ.ਐਸ. ਅਧਿਕਾਰੀਆਂ ਨੂੰ 21 ਜਿਲਿਆਂ ਵਿਚ ਉਨਾਂ ਦਾ ਕਾਰਜਭਾਰ ਮੁੜ ਐਲਾਟ ਕੀਤੇ ਹਨ। ਇਕ ਸਰਕਾਰੀ ਬੁਲਾਰੇ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਮਨਾ ਤਸਨੀਮ, ਆਈ.ਏ.ਐਸ., ਨੂੰ ਜਿਲਾ ਸਿਰਸਾ, ਕਮਲੇਸ਼ ਕੁਮਾਰ ਭਾਦੂ, ਆਈ.ਏ.ਐਸ. ਨੂੰ ਯਮੁਨਾਨਗਰ, ਪਾਰਥ ਗੁਪਤਾ, ਆਈ.ਏ.ਐਸ., ਨੂੰ ਕੈਥਲ ਨੀਸ਼ੂ ਨੀ ਨਿਰਮਤਾ ਸਿੰਗਲਾ, ਆਈ.ਏ.ਐਸ., ਨੂੰ ਪੰਚਕੂਲਾ, ਅਨੀਸ਼ ਯਾਦਵ, ਆਈ.ਏ.ਐਸ. ਨੂੰ ਕੁਰੂਕਸ਼ੇਤਰ, ਸਤਿੰਦਰ ਦੁਹਨ, ਐਚ.ਸੀ.ਐਸ. ਨੂੰ ਗੁਰੂਗ੍ਰਾਮ, ਪ੍ਰਦੀਪ ਕੁਮਾਰ, ਐਚ.ਸੀ.ਐਸ. ਨੂੰ ਨੂਹੰ, ਅੰਜੂ ਚੌਧਰੀ, ਐਚ.ਸੀ.ਐਸ. ਨੂੰ ਫਰੀਦਾਬਾਦ, ਅਮਰਦੀਪ ਸਿੰਘ, ਐਚ.ਸੀ.ਐਸ. ਨੂੰ ਪਲਵਲ, ਵਕੀਲ ਅਹਿਮਦ, ਐਚ.ਸੀ.ਐਸ. ਨੂੰ ਮਹੇਂਦਰਗੜਦੇ ਜਿਲਾ ਪੇਂਡੂ ਵਿਕਾਸ ਏਜੰਸੀ (ਡੀ.ਆਰ.ਡੀ.ਏ.) ਦਾ ਮੁਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਜਿਲਾ ਪਰਿਸ਼ਦ ਦਾ ਮੁਖ ਕਾਰਜਕਾਰੀ ਅਧਿਕਾਰੀ ਲਗਾਇਆ ਹੈ ਉਨਾਂ ਅਗੇ ਦਸਿਆ ਕਿ ਕੁਸ਼ਲ ਕਟਾਰਿਆ, ਐਚ.ਸੀ.ਐਸ. ਨੂੰ ਰਿਵਾੜੀ, ਵਿਕਾਸ ਯਾਦਵ, ਐਚ.ਸੀ.ਐਸ. ਨੂੰ ਹਿਸਾਰ, ਜੈਵੀਰ ਯਾਦਵ, ਐਚ.ਸੀ.ਐਸ. ਨੂੰ ਫਤਿਹਾਬਾਦ, ਅਦਿਤੀ, ਐਚ.ਸੀ.ਐਸ. ਨੂੰ ਅੰਬਾਲਾ ਵਿਚ, ਮੁਨੀਸ਼ ਨਾਗਪਾਲ ਐਚ.ਸੀ.ਐਸ. ਨੂੰ ਜੀਂਦ, ਰਵਿੰਦਰ ਕੁਮਾਰ, ਐਚ.ਸੀ.ਐਸ. ਨੂੰ ਭਿਵਾਨੀ, ਅਜੈ ਕੁਮਾਰ, ਆਈ.ਏ.ਐਸ. ਨੂੰ ਰੋਹਤਕ, ਸ਼ਿਖਾ ਅੰਤਿਲ, ਐਚ.ਸੀ.ਐਸ. ਨੂੰ ਝਜਰ, ਵੀਨਾ ਹੁਡਾ, ਐਚ.ਸੀ.ਐਸ. ਨੂੰ ਸੋਨੀਪਤ, ਸੁਸ਼ੀਲ ਕੁਮਾਰ, ਐਚ.ਸੀ.ਐਸ. ਨੂੰ ਕਰਨਾਲ ਅਤੇ ਸੁਮਨ ਭੰਖਰ, ਐਚ.ਸੀ.ਐਸ. ਨੂੰ ਪਾਣੀਪਤ ਦੇ ਜਿਲਾ ਪੇਂਡੂ ਵਿਕਾਸ ਏਜੰਸੀ (ਡੀ.ਆਰ.ਡੀ.ਏ.) ਦਾ ਮੁਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਜਿਲਾ ਪਰਿਸ਼ਦ ਦਾ ਮੁਖ ਕਾਰਜਕਾਰੀ ਅਧਿਕਾਰੀ ਲਗਾਇਆ ਹੈ।

VIA PUNJAB