- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਗੰਦਾ ਪਾਣੀ ਛੱਡੇ ਜਾਣ ‘ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਯਮੁਨਾ ਨਦੀ ਅਤੇ ਗੁਰੂਗ੍ਰਾਮ ਨਹਿਰ ਵਿਚ ਦਿੱਲੀ ਖੇਤਰ ਤੋਂ ਗੰਦਾ ਪਾਣੀ ਛੱਡੇ ਜਾਣ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ| ਉਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਨਿੱਜੀ ਤੌਰ ‘ਤੇ ਦਖ਼ਲ ਦੇਣ| ਉਨਾਂ ਨੇ ਹਰਿਆਣਾ ਸਰਕਾਰ ਦੇ ਸਾਰੇ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਕਰਨ ਕਿ ਯਮੁਨਾ ਨਦੀ ਦੇ ਗੁਰੂਗ੍ਰਾਮ ਨਹਿਰ ਵਿਚ ਗੰਦਾ ਪਾਣੀ ਜਾਂ ਕਚਰਾ ਨਾ ਛੱਡਿਆ ਜਾਵੇ| ਪੱਤਰ ਵਿਚ ਕਿਹਾ ਗਿਆ ਹੈ ਕਿ ਯਮੁਨਾ ਨਦੀ ਸੋਨੀਪਤ ਦੇ ਪਿੰਡ ਪੱਲਾ ਤੋਂ ਦਿੱਲੀ ਵਿਚ ਦਾਖਲ ਹੁੰਦੀ ਹੈ ਅਤੇ ਜਿਲਾ ਫਰੀਦਾਬਰਾਦ ਵਿਚ ਸਥਿਤ ਪਿਤ ਬਸੰਤਪੁਰ ਵਿਚ ਓਖਲਾ ਹੈਡ ਦੇ ਨੇੜੇ ਹਰਿਆਣਾ ਵਿਚ ਮੁੜ ਦਖ਼ਲ ਹੁੰਦੀ ਹੈ| ਇਹ ਦਿੱਲੀ ਦੇ ਖੇਤਰ ਵਿਚ 52 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ| ਇਸ ਦੌਰਾਨ 60 ਤੋਂ ਵੱਧ ਨਾਲ ਇਸ ਵਿਚ ਨਾਲਿਆਂ ਦਾ ਪਾਣੀ ਇਸ ਵਿਚ ਡਿੱਗਦਾ ਹੈ, ਜਿੰਨਾਂ ਵਿਚ ਉਦਯੋਗਾਂ ਜਾਂ ਬਸਤੀਆਂ ਦਾ ਗੰਦਾ ਪਾਣੀ ਜਾਂ ਕਰਚਾ ਹੁੰਦਾ ਹੈ| ਇਸ ਨਾਲ ਯਮੁਨਾ ਨਦੀ ਹਰਿਆਣਾ ਵਿਚ ਮੁੜ ਦਖਲ ਕਰਨ ਤੋਂ ਪਹਿਲਾਂ ਕਾਫੀ ਗੰਦਾ ਹੋ ਜਾਂਦਾ ਹੈ| ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜੁਲਾਈ ਤੋਂ ਦਸੰਬਰ, 2018 ਦੌਰਾਨ ਪਿੰਡ ਬਸੰਤਪੁਰ ਵਿਚ ਯਮੁਨਾ ਨਦੀ ਦੇ ਪਾਣੀ ਨੂੰ ਬਾਇਓ ਕੈਮਿਕਲ ਆਕਸੀਜਨ ਡਿਮਾਂਡ 45-46 ਮਿਲੀਗ੍ਰਾਮ ਪ੍ਰਤੀ ਲੀਟਰ ਤਕ ਪੁੱਜ ਗਈ, ਜਦੋਂ ਕਿ ਪਾਣੀ ਵਿਚ ਇਸ ਦੀ ਸੀਮਾ 3 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ| ਇਸ ਤਰਾਂ, ਗੁਰੂਗ੍ਰਾਮ ਨਹਿਰ, ਜੋ ਕਿ ਮੇਵਾਤ ਖੇਤਰ ਵਿਚ ਸਿੰਚਾਈ ਦਾ ਮੁੱਖ ਸਾਧਨ ਹੈ, ਵਿਚ ਬਾਇਓ ਕੈਮਿਕਲ ਆਕਸੀਜਨ ਡਿਮਾਂਡ ਇਸ ਸਮੇਂ ਵਿਚ 32 ਤੋਂ 45 ਮਿਲੀਗ੍ਰਾਮ ਪ੍ਰਤੀ ਲੀਟਰ ਤਕ ਪੁੱਜ ਗਈ| ਉਨਾਂ ਅੱਗੇ ਕਿਹਾ ਕਿ ਇਹ ਡੂੰਘਾ ਚਿੰਤਾ ਦਾ ਮਾਮਲਾ ਹੈ, ਕਿਉਂਕਿ ਯਮੁਨਾ ਨਦੀ ਅਤੇ ਗੁਰੂਗ੍ਰਾਮ ਨਹਿਰ ਦਾ ਗੰਦਾ ਪਾਣੀ ਗੁਰੂਗ੍ਰਾਮ, ਫਰੀਦਾਬਾਦ, ਪਲਵਲ ਅਤੇ ਨੂੰਹ ਜਿਲਿਆਂ ਦੇ ਲੋਕਾਂ ਦੇ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ| ਇਹੀ ਨਹੀਂ, ਇਸ ਨਾਲ ਇੰਨਾਂ ਜਿਲਿਆਂ ਵਿਚ ਖੇਤੀਬਾੜੀ ਪੈਦਾਵਾਰ ਵੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦਿੱਲੀ ਸਰਕਾਰ ਇਹ ਯਕੀਨੀ ਕਰਨ ਕਿ ਸਿਰਫ ਇਲਾਜ ਕੀਤਾ ਪਾਣੀ ਹੀ ਯਮੁਨਾ ਨਦੀ ਵਿਚ ਪਾਇਆ ਜਾਵੇ|


