ਹਰਿਆਣਾ ਦੇ ਮੁੱਖ ਮੰਤਰੀ ਨੇ ਪਾਣੀਪਤ ਵਿਚ ਸੌਦਾਮਿਨੀ ਕੇਂਦਰ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮਹਿਲਾਵਾਂ ਦੀ ਮਦਦ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੇ ਮੰਤਵ ਨਾਲ ਜਿਲਾ ਪਾਣੀਪਤ ਦੇ ਸਿਵਾਹ ਵਿਚ 3.45 ਕਰੋੜ ਰੁਪਏ ਦੀ ਲਾਗਤ ਨਾਲ ਸੌਦਾਮਿਨੀ ਕੇਂਦਰ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ. ਇਹ ਮਲਟੀ ਸੇਵਾ ਸਰੋਤ ਕੇਂਦਰ ਰਾਜੀਵ ਗਾਂਧੀ ਖੇਡ ਕੰਪਲੈਕਸ ਸਿਵਾਹ ਵਿਚ ਸਥਾਪਿਤ ਕੀਤਾ ਜਾਵੇਗਾ, ਜਿੱਥੇ ਪੇਂਡੂ ਮਹਿਲਾਵਾਂ ਦੇ ਕੌਸ਼ਲ ਵਿਕਾਸ ਅਤੇ ਸਸ਼ਕਤੀਕਰਣ ਲਈ ਸਿਖਲਾਈ ਪੋ੍ਰਗ੍ਰਾਮ ਆਯੋਜਿਤ ਕੀਤੇ. ਇਸ ਵਿਚ ਇਕ ਲਾਇਬ੍ਰੇਰੀ, ਫਿਟਨੇਸ ਸੈਂਟਰ ਅਤੇ ਕੰਪਿਊਟਰ ਸੈਂਟਰ ਵੀ ਹੋਵੇਗਾ. ਇਹ ਕੇਂਦਰ ਖੇਡ ਅਤੇ ਤਕਨੀਕੀ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ.

VIA PUNJAB