- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਿਵਾੜੀ ਗੈਂਗਰੇਪ ਮਾਮਲੇ ਦੀ ਜਾਂਚ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪੰਜਾਬ ਦੇ ਆਪਣੇ ਸਾਰੇ ਪ੍ਰੋਗ੍ਰਾਮ ਰੱਦ ਕੀਤੇ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਰਿਵਾੜੀ ਗੈਂਗਰੇਪ ਮਾਮਲੇ ਦੀ ਜਾਂਚ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪੰਜਾਬ ਵਿਚ ਆਪਣੇ ਸਾਰੇ ਪ੍ਰੋਗ੍ਰਾਮਾਂ ਨੂੰ ਰੱਦ ਕਰ ਵਾਪਸ ਚੰਡੀਗੜ ਪਹੁੰਚ ਕੇ ਪੁਲਿਸ ਡਾਇਰੈਟਰ ਜਨਰਲ, ਬੀ.ਐਸ. ਸੰਧੂ ਨੂੰ ਸਾਰੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ| ਇਸ ਦੌਰਾਨ, ਸ੍ਰੀ ਰਾਹੁਲ ਸ਼ਰਮਾ, ਪੁਲਿਸ ਸੁਪਰਡੈਂਟ, ਸੁਰੱਖਿਆ ਨੂੰ ਰਾਜੇਸ਼ ਦੁਗੱਲ ਦੀ ਥਾਂ ‘ਤੇ ਰਿਵਾੜੀ ਦਾ ਪੁਲਿਸ ਸੁਪਰਡੈਂਟ ਨਿਯੁਕਤ ਕਰ ਦਿੱਤਾ ਗਿਆ ਹੈ| ਇਸ ਤੋਂ ਪਹਿਲਾਂ, ਪਠਾਨਕੋਟ ਤੋਂ ਚੰਡੀਗੜ ਆ“ਂਦੇ ਸਮੇਂ ਸਵੇਰੇ ਪੱਤਰਕਾਰਾਂ ਨਾਲ ਗਲਬਾਤਕਰਦੇ ਹੋਏ ਮਨੋਹਰ ਲਾਲ ਨੇ ਰਿਵਾੜੀ ਗੈਂਗਰੇਪ ਦੀ ਘਅਨਾ ਦੀ ਕਠੋਰ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਕਿਸੀ ਵੀ ਦੋਸ਼ੀ ਵਿਚ ਬਖਸ਼ਿਆ ਨਹੀਂ ਜਾਵੇਗਾ ਅਤੇ ਪੁਲਿਸ ਨੇ ਸਾਰੇ ਆਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ| ਸਾਰੇ ਤਿੰਨਾਂ ਆਰੋਪੀਆਂ ਦੀ ਪਹਿਚਾਣ ਹੋ ਗਈ ਹੈ ਅਤੇ ਇੰਨਾਂ ਨੂੰ ਜਲਦੀ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਤਿੰਨੋਂ ਆਰੋਪੀ ਪੀੜਿਤ ਦੇ ਜਾਣਕਾਰ ਸਨ ਅਤੇ ਇਹ ਬਹੁਤ ਹੀ ਮੰਦਭਾਗੀ ਹੈ ਕਿ ਇਸ ਘਿਨੌਣੀ ਘਟਨਾ ਵਿਚ ਊਹ ਸ਼ਾਮਿਲ ਹਨ| ਉਨਾਂ ਨੇ ਕਿਹਾ ਕਿ ਇਹ ਹੋਰ ਮੰਦਭਾਗੀ ਹੈ ਕਿ ਇੰਨਾ ਤਿੰਨਾਂ ਆਰੋਪੀਆਂ ਵਿੱਚੋਂ ਇਕ ਆਰੋਪੀ ਸੇਨਾ ਵਿਚ ਕੰਮ ਕਰਦਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਇੰਨਾਂ ਆਰੋਪੀਆਂ ‘ਤੇ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ ਅਤੇ ਇੰਨਾਂ ਨੂੰ ਜਲਦੀ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ| ਸਤਲੁਜ-ਯਮੁਨਾ ਲਿੰਕ ਕੈਨਾਲ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਇਹ ਮੁੱਦਾ ਅਟਕਿਆ ਹੋਇਆ ਹੈ ਅਤੇ ਪਾਣੀ ਦੀ ਭਾਗਦਾਰੀ ਦੇ ਸਮਝੌਤੇ ਦੇ ਅਨੁਸਾਰ ਹਰਿਆਣਾ ਦਾ ਰਾਵੀ ਬਿਆਸ ਵਿੱਚੋਂ 3.5 ਐਮ.ਏ.ਐਫ਼. ਹਿੱਸਾ ਹੈ ਪਰ ਸਾਨੂੰ ਘੱਟ ਪਾਣੀ ਮਿਲ ਰਹਾ ਹੈ| ਉਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਬਹੁਤ ਜੋਰ-ਸ਼ੋਰ ਨਾਲ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਚੁਕਿਆ ਅਤੇ ਅੱਜ ਇਸ ਦਾ ਪਰਿਣਾਮ ਇਹ ਹੈ ਕਿ ਕੋਰਟ ਨੇ ਹਰਿਆਣਾ ਦੇ ਪੱਖ ਵਿਚ ਆਪਣਾ ਫ਼ੈਸਲਾ ਦਿੱਤਾ ਹੈ| ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਕਾਰਵਾਈ ਦੇ ਆਦੇਸ਼ ਦਿੱਤੇ ਹਨ| ਜਦੋਂ ਇਨੈਲੋ ਵੱਲੋਂ ਭਾਜਪਾ ਅਤੇ ਕਾਂਗਰਸ ਦੇ ਮਿਲੇ ਹੋਣ ਦੇ ਸਬੰਧ ਵਿਚ ਮੁੱਖ ਮੰਤਰੀ ਤੋਂ ਸੁਆਲ ਕੀਤਾ ਗਿਆ ਤਾਂ ਮੁੱਖ ਮੰਤਰੀ ਇੰਨਾਂ ਆਰੋਪਾਂ ਨੂੰ ਨਿਰਾਧਾਰ ਦਸਦੇ ਹੋਏ ਕਿਹਾ ਕਿ ਅਸੀਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ| ਪਾਕੀਸਤਾਨ ਵਿਚ ਜਾ ਰਹੀਆਂ ਨਦੀਆਂ ਦੇ ਪਾਣੀ ਦੇ ਸਬੰਧ ਵਿਚ ਮੁੱਖ ਮੰਤਰੀ ਤੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨਾਂ ਨੇ ਕਿਹਾ ਕਿ ਇੰਨਾਂ ਨਦੀਆਂ ਦੇ ਪਾਣੀ ਨੂੰ ਪਾਕੀਸਤਾਨ ਵਿਚ ਜਾਣ ਤੋਂ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪੰਜਾਬ ਅਤੇ ਹਰਿਆਣਾ ਨੂੰ ਹੀ ਫ਼ਾਇਦਾ ਨਹੀਂ ਹੈ ਸਗੋਂ ਇਸ ਤੋਂ ਹੋਰ ਰਾਜਾਂ ਨੂੱ ਵੀ ਫ਼ਾਇਦਾ ਹੋਵੇਗਾ| ਪਿਛਲੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਵੱਛਤਾ ਮੁਹਿੰਮ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਨੂੰ ਆਉਣ ਵਾਲੇ ਲੋਕਸਭਾ ਚੋਣਾਂ ਤਿਆਰੀ ਵਜੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਵੱਛਤਾ ਮੁਹਿੰਮ ਅਤੇ ਲੋਕ ਸਭਾ ਚੋਣਾਂ ਦੋਨੋ ਵੱਖ-ਵੱਖ ਵਿਸ਼ੇ ਹਨ| ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2014 ਵਿਚ ਦੇਸ਼ ਵਿਚ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਤਹਿਤ ਸਾਰੇ ਨਗਰਾਂ ਤੇ ਪਿੰਡਾਂ ਨੂੰ ਖੁੱਲੇ ਵਿਚ ਪਖਾਨੇ ਮੁਕਤ ਕੀਤਾ ਜਾ ਰਿਹਾ ਹੈ| ਉਨਾਂ ਨੇ ਕਿਹਾ ਕਿ ਹਰਿਆਣਾ ਨੂੰ ਪਹਿਲਾਂ ਹੀ ਖੁੱਲੇ ਵਿਚ ਪਖਾਨੇ ਮੁਕਤ ਕੀਤਾ ਜਾ ਚੁੱਕਾ ਹੈ| ਅਤੇ ਅਸੀਂ ਹੁਣ ਓ.ਡੀ.ਐਫ਼ ਪਲੱਸ ਦੇ ਵੱਲ ਵੱਧ ਰਹੇ ਹਾਂ| ਉਨਾਂ ਨੇ ਕਿਹਾ ਕਿ ਸਰਕਾਰ ਤੋਂ ਇਲਾਵਾ ਲੋਕਾਂ ਨੂੰ ਨਗਰਾਂ ਅਤੇ ਪਿੰਡਾਂ ਨੂੰ ਸਾਫ਼ ਅਤੇ ਸਵੱਛ ਰੱਖਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ| ਉਨਾਂ ਨੇ ਲੋਕਾਂ ਅਤੇ ਰਾਜਨੀਤੀ ਦੇ ਨਾਲ ਜੁੜੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਵੱਛਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਅਤੇ ਮੀਡੀਆ ਨੂੰ ਵੀ ਇਸ ਮੁਹਿੰਮ ਨੂੰ ਸਫ਼ਲ ਬਨਾਉਣ ਲਈ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ| ਜੰਮੂ ਦੌਰੇ ਦੇ ਦੌਰਾਨ ਮੁੱਖ ਮੰਤਰੀ ਨੇ ਕਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ ਅਤੇ ਨੌਸ਼ੇਰਾ ਵਿਚ ਇਕ ਸੀ.ਬੀ.ਐਸ.ਈ. ਸਕੂਲ ਦਾ ਨੀਹ ਪੱਥਰ ਰੱਖਿਆ| ਮਨੋਹਰ ਲਾਲ ਜੰਮੂ ਅਤੇ ਕਸ਼ਮੀਰ ਅਤੇ ਪੰਜਾਬ ਰਾਜ ਵਿਚ ਦੋ ਦਿਨਾਂ ਦੌਰੇ ‘ਤੇ ਸਨ| ਉਨਾਂ ਨੇ ਮੁੱਖ ਮਹਿਮਾਨ ਵਜੋ ਪ੍ਰੋਗ੍ਰਾਮ ਵਿਚ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਸੀ| ਬਹਿਰਹਾਲ, ਉਹ ਪੰਜਾਬ ਦੇ ਆਪਣੇ ਸਾਰੇ ਪ੍ਰੋਗ੍ਰਾਮਾਂ ਨੂੰ ਰੱਦ ਕਰ ਮੁੜ ਚੰਡੀਗੜ ਪਰਤੇ|


