ਹਰਿਆਣਾ ਸਰਕਾਰ ਨੇ ਆਸ਼ਾ ਕਾਰਕੁਨਾਂ ਦੇ ਵਿਆਪਕ ਪ੍ਰੋਤਸਾਹਨ ਪੈਕੇਜ ਵਿਚ ਮਹੱਤਵਪੂਰਨ ਵਾਧਾ ਕੀਤਾ – ਸਿਹਤ ਮੰਤਰੀ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਆਸ਼ਾ ਕਾਰਕੁਨਾਂ ਦੇ ਵਿਆਪਕ ਪ੍ਰੋਤਸਾਹਨ ਪੈਕੇਜ ਵਿਚ ਮਹੱਤਵਪੂਰਨ ਵਾਧਾ ਕੀਤਾ ਹੈ, ਜਿਸ ਦੇ ਨਤੀਜੇ ਨਾਲ ਰਾਜ ਦੇ ਖਜਾਨੇ ’ਤੇ 104 ਕਰੋੜ ਰੁਪਏ ਦਾ ਵਾਧੂ ਭਾਰ ਪਏਗਾ׀ ਇਸ ਤੋਂ ਪਹਿਲਾਂ, 57 ਕਰੋੜ ਰੁਪਏ ਦਾ ਭਾਰ ਸੀ, ਜੋ ਇਸ ਵਾਧੇ ਤੋਂ ਬਾਅਦ ਵੱਧ ਕੇ 161 ਕਰੋੜ ਰੁਪਏ ਹੋ ਜਾਵੇਗਾ׀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਆਸ਼ਾ ਪ੍ਰੋਤਸਾਹਨ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਸਾਰਾੇ ਸਿਵਲ ਸਰਜਨ ਨੂੰ ਜਾਰੀ ਕੀਤੇ ਜਾ ਚੁੱਕੇ ਹਨ׀ ਉਨ੍ਹਾਂ ਕਿਹਾ ਕਿ ਸਾਰੀ ਆਸ਼ਾ ਕਾਰਕੁਨਾਂ ਤੁਰੰਤ ਪ੍ਰਭਾਵ ਨਾਲ ਆਪਣੀ ਡਿਊਟੀ ਜੁਆਇਲ ਕਰੇਗੀ ਤਾਂ ਜੋ ਉਹ ਆਮ ਜਨਤਾ ਵਿਸ਼ੇਸ਼ ਤੌਰ ’ਤੇ ਗਰਭਵੱਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਸਕਣ׀ ਉਨ੍ਹਾਂ ਕਿਹਾ ਕਿ ਹਰਿਆਣ ਦੇਸ਼ ਵਿਚ ਅਜਿਹਾ ਪਹਿਲਾ ਸੂਬਾ ਹੈ, ਜੋ ਆਸ਼ਾ ਕਾਰਕੁਨ ਨੂੰ ਸੱਭ ਤੋਂ ਵੱਧ ’ਤੇ ਪ੍ਰੋਤਸਾਹਨ ਦਿੰਦਾ ਹੈ׀ ਉਨ੍ਹਾਂ ਦਾ ਮਹੀਨਾ ਮਾਣਭੱਤਾ 1000 ਰੁਪਏ ਤੋਂ ਵੱਧਾ ਕੇ 4000 ਰੁਪਏ ਕੀਤਾ ਗਿਆ ਹੈ׀ ਆਮ ਸ਼੍ਰੇਣੀ ਦੀ ਗਰਭਵੱਤੀ ਮਹਿਲਾਵਾਂ ਦੀ ਸੰਸਥਾਗਤਾ ਜਣੇਪਿਆਂ ਲਈ ਸੋਧ ਪ੍ਰਵਧਾਨ ਮੌਜ਼ੂਦਾ 200 ਰੁਪਏ ਪ੍ਰਤੀ ਕੇਸ ਦੇ ਵਿਰੁੱਧ ਵੱਧਾ ਕੇ 300 ਰੁਪਏ ਪ੍ਰਤੀ ਕੇਸ ਹੋ ਜਾਵੇਗਾ׀ ਕੌਮੀ ਸਿਹਤ ਮਿਸ਼ਨ ਦੇ ਤਹਿਤ 50 ਫੀਸਦੀ ਦਾ ਵਾਧੂ ਪ੍ਰੋਤਸਾਹਨ ਮੌਜ਼ੂਦਾ ਮਾਪਦੰਡਾਂ ਅਨੁਸਾਰ ਜਾਰੀ ਰਹੇਗਾ׀ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਸੂਬਾ ਸਰਕਾਰ ਨੇ ਪੰਜ ਮੁੱਖ ਗਤੀਵਿਧੀਆਂ ਲਈ ਸੂਬਾ ਸਰਕਾਰ ਨੇ ਪ੍ਰੋਤਸਾਹਨ ਦਰਾਂ ਵੀ ਵਧਾਈ ਹੈ׀ ਪਿੰਡ ਖੇਤਰਾਂ ਲਈ ਜਨਨੀ ਸੁਰੱਖਿਆ ਯੋਜਨਾ ਦੇ ਸੰਸਥਾਗਤ ਜਣੇਪਾ ਦੇ ਮਾਮਲਿਆਂ ਵਿਚ ਪ੍ਰੋਤਸਾਹਨ ਰਕਮ 300 ਰੁਪਏ ਤੋਂ ਵੱਧਾ ਕੇ 400 ਰੁਪਏ ਅਤੇ ਸ਼ਹਿਰੀ ਖੇਤਰਾਂ ਲਈ 200 ਰੁਪਏ ਤੋਂ ਵੱਧਾ ਕੇ 300 ਰੁਪਏ ਕੀਤਾ ਹੈ׀ ਇਸ ਤਰ੍ਹਾਂ, ਬੱਚਿਆਂ ਦੇ ਰੈਗੂਲਰ ਟੀਕਾਕਰਣ ਲਈ ਹੁਣ 150 ਰੁਪਏ ਦੀ ਥਾਂ 250, ਗਰਭਵੱਤੀ ਮਹਿਲਾਵਾਂ ਦੇ ੲੰਟੇ ਨਾਟਲ ਕੇਅਰ ਜਾਂਚ ਲਈ 250 ਰੁਪਏ ਤੋਂ ਵੱਧਾ ਕੇ 350 ਰੁਪਏ, ਜਣੇਪੇ ਤੋਂ ਬਾਅਦ ਜੱਚਾ-ਬੱਚਾ ਦੀ ਘਰ ਆਧਾਰ ਪੋਸਟ ਨਾਟਲ ਕੇਅਰ ਸੇਵਾ ਪ੍ਰਦਾਨ ਕਰਨ ਦੀ ਪ੍ਰੋਤਸਾਹਨ ਰਕਮ 250 ਰੁਪਏ ਤੋਂ ਵੱਧਾ ਕੇ 350 ਰੁਪਏ ਅਤੇ ਜਨਮ ਦੇ ਵਿਚਕਾਰ ਅੰਤਰ ਨੂੰ ਬੜ੍ਹਾਵਾ ਦੇਣ ਦੇ ਪ੍ਰੋਤਸਾਹਨ ਨੂੰ 500 ਰੁਪਏ ਦੀ ਥਾਂ 550 ਰੁਪਏ ਕੀਤਾ ਗਿਆ ਹੈ׀ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਸੂਬਾ ਸਰਕਾਰ ਵੱਲੋਂ ਹੋਰ ਮੌਦ੍ਰਿਕ ਅਤੇ ਗੈਰ ਮੌਦ੍ਰਿਕ ਲਾਭਾਂ ਨੂੰ ਪ੍ਰਵਾਨ ਕੀਤਾ ਹੈ׀ ਪਾਤਰ ਆਸ਼ਾ ਕਾਰਕੁਨਾਂ ਨੂੰ ਮਲਟੀ ਪਰਪਜ ਸਿਹਤ ਕਾਰਕੁਨ (ਮਹਿਲਾ) ਅਤੇ ਸਟਾਫ ਨਰਸ ਨੂੰ ਠੇਕੇ ਜਾਂ ਰੈਗੂਲਰ ਨਿਯੁਕਤੀਆਂ ਵਿਚ ਤਰਜੀਹ ਦਿੱਤੀ ਜਾਵੇਗੀ׀ ਉਨ੍ਹਾਂ ਦਸਿਆ ਕਿ 1 ਅਪ੍ਰੈਲ, 2018 ਤੋਂ ਮ੍ਰਿਤਕ ਆਸ਼ਾ ਕਾਰਕੁਨ ਦੇ ਪਰਿਵਾਰ ਨੂੰ ਸਟਟ ਪਲਾਨ ਬਜਟ ਤੋਂ 3 ਲੱਖ ਰੁਪਏ ਦੀ ਅਨੁਗ੍ਰਹਿ ਗ੍ਰਾਂਟ ਰਕਮ ਦਿੱਤੀ ਜਾਵੇਗੀ

VIA PUNJAB