ਹਰਿਆਣਾ ਸਰਕਾਰ ਮੁਫਤ ਸਿਖਿਆ ਪ੍ਰਦਾਨ ਕਰਨ ਵਾਲੇ ਗੁਰੂਕੁੱਲਾਂ ਨੂੰ ਮੁਫ਼ਤ ਥਾਂ ਮਹੁਇਆ ਕਰਾਵਏਗੀ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ’ਚ ਮੁੱਲ ਆਧਾਰਿਤ ਪ੍ਰਾਚੀਣ ਗੁਰੂਕੁੱਲ ਸਿਖਿਆ ਪ੍ਰਣਾਲੀ ਨੂੰ ਪੋ੍ਰਤਸਾਹਨ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਬੱਚਿਆਂ ਨੂੰ ਮੁਫਤ ਸਿਖਿਆ ਪ੍ਰਦਾਨ ਕਰਨ ਵਾਲੇ ਗੁਰੂਕੁੱਲਾਂ ਨੂੰ ਮੁਫ਼ਤ ਥਾਂ ਮਹੁਇਆ ਕਰਾਵਏਗੀ׀ ਇਸ ਤੋਂ ਇਲਾਵਾ, ਸਰਕਾਰ ਅਜਿਹੇ ਗੁਰੂਕੁੱਲ ਨੂੰ ਚਲਾਉਣ ਦੇ ਲਈ ਅਧਿਆਪਕਾਂ ਸਮੇਤ ਸਾਰੇ ਹੋਰ ਜਰੂਰੀ ਪ੍ਰਬੰਧ ਕਰਾਉਣ ਵਿਚ ਵੀ ਸਹਾਇਤਾ ਕਰੇਗੀ׀ ਸ੍ਰੀ ਮਨੋਹਰ ਲਾਲ ਅੱਜ ਇੱਥੇ ਪੰਚਨਾਦ ਸ਼ੋਧ ਸੰਸਥਾਨ, ਚੰਡੀਗੜ੍ਹ ਵੱਲੋਂ ‘ਮੌਜੂਦਾ ਯੁਗ ਵਿਚ ਗੁਰੂਕੁੱਲ ਪ੍ਰਣਾਲੀ ਦੀ ਪ੍ਰਾਸਾਂਗਿਕਤਾ’ ਵਿਸ਼ੇ ’ਤੇ ਆਯੋਜਿਤ ਇਕ ਪੋ੍ਰਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ׀ ਬੱਚਿਆਂ ਨੂੰ ਤਿਆਗ ਅਤੇ ਸਮਰਪਣ ’ਤੇ ਆਧਾਰਿਤ ਸਿਖਿਆ ਪ੍ਰਦਾਨ ਕਰਨ ਵਿਚ ਗੁਰੂਕੁੱਲ ਦੇ ਮਹਤੱਵ ਬਾਰੇ ਦੱਸਦੇ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਪੜਨ, ਲਿਖਣ ਅਤੇ ਅੰਕਗਣਿਤ ਦੀ 3 ਆਰ ਸਿਖਿਆ ਤਕ ਸੀਮਿਤ ਕਰਨ ਦੀ ਥਾਂ ਨੈਤਿਕ ਮੁੱਲ, ਯੋਗ ਅਤੇ ਦੇਸ਼ ਭਗਤੀ ਨੂੰ ਸਿਖਿਆ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਦਾ ਪੂਰਾ ਵਿਕਾਸ ਯਕੀਨੀ ਹੋ ਸਕੇ׀ ਉਨ੍ਹਾਂ ਨੇ ਕਿਹਾ ਕਿ ਪ੍ਰਾਚੀਣ ਪ੍ਰਣਾਲੀ ਦੇ ਅਨੁਸਾਰ ਸਾਡੇ ਸਮਾਜ ਵਿਚ ਲੋਕਾਂ ਨੂੰ ਸਿਹਤ ਅਤੇ ਸਿਖਿਆ ਦੀ ਮੁਫਤ ਸਹੂਲਤ ਪ੍ਰਦਾਨ ਕਰਨਾ ਨੈਤਿਕ ਜਿਮੇਵਾਰੀ ਸੀ, ਪਰ ਬਦਕਿਸਮਤੀ ਅੱਜਕਲ ਇਕ ਪਾਸੇ ਆਮ ਆਦਮੀ ਦੇ ਕੋਲ ਇੰਨਾ ਸਹੂਲਤਾਂ ਨੂੰ ਪ੍ਰਾਪਤ ਕਰਨ ਦੇ ਲਈ ਕਾਫ਼ੀ ਸੰਸਾਧਨਾਂ ਦੀ ਕਮੀ ਹੈ, ਉੱਥੇ ਦੂਜੇ ਪਾਸੇ ਅਮੀਰ ਲੋਕ ਅਜਿਹੀ ਸਹੂਲਤਾਂ ਦੇ ਲਈ ਬਹੁਤ ਵੱਧ ਧਨ ਖਰਚ ਕਰ ਰਹੇ ਹਨ׀ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਸਿਖਿਆ ਪ੍ਰਣਾਲੀ ਵਿਚ ਗੁਣਾਤਮਕ ਬਦਲਾਅ ਲਿਆਉਣ ਦੇ ਲਈ ਕਦਮ ਚੁੱਕੇ ਹਨ׀ ਰਾਜ ਦੇ ਬਜਟ ਦਾ ਇਕ ਵੱਡਾ ਹਿੱਸਾ ਬੱਚਿਆਂ ਨੂੰ ਮੁਫ਼ਤ ਸਿਖਿਆ ਪ੍ਰਦਾਨ ਕਰਨ ’ਤੇ ਖਰਚ ਕੀਤਾ ਜਾਂਦਾ ਹੈ׀ ਹੁਣ, ਅਕਾਦਮਿਕ ਉੱਤਮਤਾ ਨੂੰ ਪੋ੍ਰਤਸਾਹਨ ਦੇਣ ਦੇ ਲਈ ਇਕ ਅਨੁਕੂਲ ਮਾਹੌਲ ਸ੍ਰਿਜਿਤ ਕਰਨ ਤਹਿਤ ਰਾਜ ਸਰਕਾਰ ਨੈ ਪੋ੍ਰਫ਼ੈਸਰ ਬੀ.ਕੇ. ਕੁਥਿਆਲਾ ਦੀ ਅਗਵਾਈ ਹੇਠ 21 ਮੈਂਬਰੀ ਰਾਜ ਉੱਚੇਰੀ ਸਿਖਿਆ ਪਰਿਸ਼ਦ ਵੀ ਗਠਨ ਕੀਤਾ ਹੈ׀ ਉਨ੍ਹਾਂ ਨੇ ਸਕੂਲਾਂ ਵਿਚ ਪਹਿਲੀ ਤੋਂ 8ਵੀਂ ਕਲਾਸ ਦੇ ਨੌ ਡਿਟੈਂਸ਼ਨ ਪਾਲਿਸੀ ਨੂੰ ਖਤਮ ਕਰਨ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਇਸ ਪ੍ਰਣਾਲੀ ਨੇ ਯੂਨੀਵਰਸਿਟੀਆਂ ਦੇ ਪੜਨ ਦੀ ਆਦਤ ’ਤੇ ਉਲਟਾ ਪ੍ਰਭਾਵ ਪਾਇਆ ਹੈ, ਕਿਉਂਕਿ ਉਨ੍ਹਾਂ ਨੇ ਪ੍ਰੀਖਿਆਵਾਂ ਵਿਚ ਅਸਫ਼ਲ ਹੋਣ ਦਾ ਕੋਈ ਡਰ ਨਹੀਂ ਰਹਿੰਦਾ ਹੈ׀ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਵੱਖ-ਵੱਖ ਖੇਤਰਾਂ ਵਿਚ ਦੁਨਿਆ ਭਰ ਵਿਚ ਆਪਣੀ ਪਛਾਣ ਬਣਾਈ ਹੈ׀ ਇਸ ਤੋਂ ਪਹਿਲਾਂ, ਗੀਤਾ ਜੈਯੰਤੀ ਸਮਾਰੋਹ ਕੁਰੂਕਸ਼ੇਤਰ ਵਿਚ ਬਹੁਤ ਛੋਟੇ ਪੈਮਾਨੈ ’ਤੇ ਆਯੋਜਿਤ ਕੀਤਾ ਜਾਂਦਾ ਸੀ׀ ਮੌਜੂਦਾ ਰਾਜ ਸਰਕਾਰ ਗੀਤਾ ਜੈਯੰਤੀ ਸਮਾਰੋਹ ਦਾ ਆਯੋਜਨ ਕੌਮਾਂਤਰੀ ਪੱਧਰ ’ਤੇ ਕਰ ਰਹੀ ਹੈ׀ ਪਿਛਲੇ ਤਿੰਨ ਸਾਲਾਂ ਦੇ ਦੌਰਾਨ 25 ਦੇਸ਼ਾਂ ਦੇ ਲੋਕਾਂ ਨੇ ਇਸ ਸਮਾਰੋਹ ਵਿਚ ਹਿੱਸਾ ਲਿਆ׀ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਗੀਤਾ ਜੈਯੰਤੀ ਸਮਾਰੋਹ ਦੇ ਪੋ੍ਰਗ੍ਰਾਮ ਮਾਰੀਸ਼ਸ ਅਤੇ ਯੂਨਾਈਟਿਡ ਕਿੰਗਡਮ (ਯੂ.ਕੇ.) ਵਿਚ ਵੀ ਆਯੋਜਿਤ ਕੀਤੇ ਜਾਣਗੇ׀ ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਇੰਨ੍ਹਾਂ ਦੇਸ਼ਾਂ ਤੋਂ ਸੱਦੇ ਪ੍ਰਾਪਤ ਹੋਏ ਹਨ׀ ਇਸ ਤੋਂ ਪਹਿਲਾਂ ਇਸ ਮੌਕੇ ’ਤੇ ਬੋਲਦੇ ਹੋਏ ਪੀ.ਜੀ.ਆਈ.ਐਮ.ਆਰ., ਚੰਡੀਗੜ੍ਹ ਦੇ ਨਿਦੇਸ਼ਕ ਡਾ. ਜਗਤ ਰਾਮ ਨੇ ਗੁਰੂਕੁੱਲ ਸਿਖਿਆ ਨੂੰ ਸੱਭ ਤੋਂ ਵਧੀਆ ਸਿਖਿਆ ਪ੍ਰਣਾਲੀ ਵਜੋਂ ਵਰਨਣ ਕੀਤਾ ਜਿਸ ਦਾ ਮੰਤਵ ਬੱਚਿਆਂ ਦਾ ਪੂਰਾ ਵਿਕਾਸ ਹੈ׀ ਉਨ੍ਹਾਂ ਨੈ ਮੌਜੂਦਾ ਸਿਖਿਆ ਪ੍ਰਣਾਲੀ ਵਿਚ ਮਨੁੱਖੀ ਮੁੱਲਾਂ ਤੋਂ ਸਬੰਧਿਤ ਮੁੱਦਿਆਂ ਨੂੰ ਸ਼ਾਮਿਲ ਕਰਨ ਦੀ ਜਰੂਰਤ ’ਤੇ ਜੋਰ ਦਿੱਤਾ׀ ਪੰਚਨਾਦ ਸ਼ੋਧ ਸੰਸਥਾਨ ਦੇ ਨਿਦੇਸ਼ਕ ਪੋ੍ਰਫ਼ੈਸਰ ਬੀ.ਕੇ. ਕੂਥਿਆਲਾ ਨੇ ਕਿਹਾ ਕਿ ਸਮਾਜ ਵਿਚ ਸਦਭਾਵ ਦੀ ਭਾਵਨਾ ਨੂੰ ਬਣਾਏ ਰੱਖਣ ਦੇ ਮੰਤਵ ਨਾਲ ਸਾਲ 1984-85 ਵਿਚ ਪਚਨਾਦ ਸ਼ੋਧ ਸੰਸਥਾਨ ਦੀ ਸਥਾਪਨਾ ਕੀਤੀ ਗਈ ਸੀ׀ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ 32 ਸ਼ੋਧ ਸੰਸਥਾਨ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਕਸ਼ਮੀਰ ਵਿਚ ਸੰਚਾਲਿਤ ਹੈ, ਜਿੱਥੇ ਸੰਸਥਾਨ ਤੇ ਬੌਧਿਕ ਵਿੰਗ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਿਕ ਮੁੱਦਿਆਂ ’ਤੇ ਚਰਚਾ ਕਰਦੇ ਹਨ׀ ਪੰਚਨਾਦ ਸ਼ੋਧ ਸੰਥਾਨ ਦੇ ਕਾਰਜਕਾਰੀ ਦੇ ਕਾਰਜਕਾਰੀ ਅਧਿਅਕਸ਼ ਡਾ. ਕ੍ਰਿਸ਼ਣ ਆਰਿਆ ਨੇ ਸਮਾਜ ਵਿਚ ਗੁਰੂਕੁੱਲ ਸਿਖਿਆ ਦੀ ਪ੍ਰਾਸਾਂਗਿਕ ’ਤੇ ਪ੍ਰਕਾਸ਼ ਪਾਇਆ׀ ਉਨ੍ਹਾਂ ਨੇ ਕਿਹਾ ਕਿ ਗੁਰੂਕੁੱਲ ਸਿਖਿਆ ਗੁਰੂ-ਸ਼ਿਸ਼ ਪਰੰਪਰਾ ਦੇ ਆਧਾਰਿਤ ਹੈ

VIA PUNJAB