ਹਰਿਆਣਾ ਦੇ ਮੁੱਖ ਮੰਤਰੀ ਨੇ ਦੋ ਸਰਕਾਰੀ ਕਾਲਜਾਂ ਦੇ ਨਾਂਅ ਬਦਲਣ ਨੂੰ ਪ੍ਰਵਾਨਗੀ ਦਿੱਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਰਕਾਰੀ ਕੰਨਿਆ ਕਾਲਜ, ਖੇੜੀ ਚੋਪਟਾ, ਹਿਸਾਰ ਨੂੰ ਸਹਿ-ਸਿਖਿਆ ਕਾਲਜ ਬਨਾਉਣ ਦੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ׀ ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸਰਕਾਰੀ ਮਹਿਲਾ ਕਾਲਜ, ਕੁਰੂਕਸ਼ੇਤਰ ਦਾ ਨਾਂਅ ਬਦਲ ਕੇ ਸਰਕਾਰੀ ਮਹਿਲਾ ਕਾਲਜ, ਪਲਵਲ ਜਿਲ੍ਹਾ ਕੁਰੂਕਸ਼ੇਤਰ ਕਰਨ ਦੀ ਵੀ ਮੰਜੂਰੀ ਪ੍ਰਦਾਨ ਕੀਤੀ ਹੈ׀ ਉਚੇਰੀ ਸਿਖਿਆ ਡਾਇਰੈਕਟੋਰੇਟ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਰਕਾਰੀ ਮਹਿਲਾ ਕਾਲਜ, ਕੁਰੂਕਸ਼ੇਤਰ ਦਾ ਨਾਂਅ ਬਦਲ ਕੇ ਸਰਕਾਰੀ ਮਹਿਲਾ ਕਾਲਜ, ਪਲਵਲ ਜਿਲ੍ਹਾ ਕੁਰੂਕਸ਼ੇਤਰ ਕਰਨ ਦੀ ਮੰਜੂਰੀ ਇਸ ਲਈ ਪ੍ਰਦਾਨ ਕੀਤੀ ਗਈ ਹੈ ਕਿਉਂਕਿ ਪਿੰਡ ਪੰਚਾਇਤ ਪਲਵਲ ਨੇ ਕਾਲਜ ਦੇ ਨਿਰਮਾਣ ਦੇ ਲਈ ਬਿਨਾਂ ਕਿਸੇ ਸ਼ਰਤ ਦੇ ਮੁਫਤ ਥਾਂ ਮਹੁਈਆ ਕਰਵਾਈ ਹੈ

VIA PUNJAB