ਹਾਂਗ ਕਾਂਗ ਵਿੱਚ ਦੋ ਡਬਲ ਡੈਕਰ ਬੱਸਾਂ ਟਕਰਾਉਣ ਨਾਲ 77 ਵਿਅਕਤੀ ਜ਼ਖਮੀ

ਬੀਜਿੰਗ – ਹਾਂਗ ਕਾਂਗ ਵਿੱਚ ਦੋ ਡਬਲ ਡੈਕਰ ਬੱਸਾਂ ਆਪਸ ਵਿੱਚ ਟਕਰਾਅ ਗਈਆਂ, ਜਿਸ ਕਾਰਨ ਇਸ ਵਿੱਚ ਸਵਾਰ 77 ਲੋਕ ਜ਼ਖਮੀ ਹੋ ਗਏ| ਅੱਜ ਸਥਾਨਕ ਮੀਡੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਹਾਦਸਾ ਸਵੇਰੇ 8.30 ਵਜੇ ਤਾਈ ਲਾਮ ਸੁਰੰਗ ਦੇ ਬਾਹਰ ਵਾਪਰਿਆ| ਮੌਕੇ ਤੇ 15 ਫਾਇਰ ਬ੍ਰਿਗੇਡ ਗੱਡੀਆਂ ਅਤੇ 25 ਐਂਬੂਲੈਂਸ ਭੇਜੀਆਂ ਗਈਆਂ| ਜਿਨ੍ਹਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ| ਹਾਲਾਂਕਿ ਅਜੇ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗਾ ਤੇ ਨਾ ਹੀ ਇਹ ਪਤਾ ਲੱਗਾ ਕਿ ਦੋਹਾਂ ਵਿੱਚੋਂ ਗਲਤੀ ਕਿਸ ਬੱਸ ਡਰਾਈਵਰ ਦੀ ਸੀ| ਜਾਪਾਨ ਆਵਾਜਾਈ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਸ ਭੀੜ ਵਾਲੇ ਇਲਾਕੇ ਵਿੱਚ ਵਧੇਰੇ ਧਿਆਨ ਨਾਲ ਵਾਹਨ ਚਲਾਉਣ ਦੀ ਜ਼ਰੂਰਤ ਹੈ| ਸੜਕ ਦੁਰਘਟਨਾਵਾਂ ਕਾਰਨ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਪਰ ਫਿਰ ਵੀ ਡਰਾਈਵਰ ਅਣਗਹਿਲੀ ਕਰਦੇ ਹਨ ਤੇ ਅਜਿਹੇ ਹਾਦਸੇ ਵਾਪਰਦੇ ਹਨ|

VIA PUNJAB