- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹੈਨੋਈ ਵਾਰਤਾ ਮਗਰੋਂ ਵੀ ਸੰਵਾਦ ਜਾਰੀ ਰੱਖਣਗੇ ਕਿਮ ਤੇ ਟਰੰਪ
ਉੱਤਰੀ ਕੋਰੀਆ ਨੇ ਅੱਜ ਕਿਹਾ ਕਿ ਹੈਨੋਈ ਵਾਰਤਾ ਦੌਰਾਨ ਭਾਵੇਂ ਉਹ ਅਮਰੀਕਾ ਨਾਲ ਪਰਮਾਣੂ ਸਮਝੌਤਾ ਕਰਨ ਵਿੱਚ ਨਾਕਾਮ ਰਿਹਾ, ਪਰ ਦੋਵੇਂ ਮੁਲਕ ਗੱਲਬਾਤ ਦੇ ਦੌਰ ਨੂੰ ਜਾਰੀ ਰੱਖਣਗੇ। ਉੱਤਰੀ ਕੋਰੀਆ ਨੇ ਕਿਹਾ ਮੀਟਿੰਗ ਬੇਸਿੱਟਾ ਰਹਿਣ ਦੇ ਬਾਵਜੂਦ ਦੋਵੇਂ ਮੁਲਕ ਕੂਟਨੀਤੀ ਦੇ ਦਰਾਂ ਨੂੰ ਖੁੱਲ੍ਹਾ ਰੱਖਣਗੇ। ਯਾਦ ਰਹੇ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਤੇ ਅਮਰੀਕੀ ਸਦਰ ਡੋਨਲਡ ਟਰੰਪ ਵਿਚਾਲੇ ਹੋਈ ਉੱਚ ਪੱਧਰੀ ਵਾਰਤਾ ਬਿਨਾਂ ਕਿਸੇ ਸਾਂਝੇ ਐਲਾਨਨਾਮੇ ਦੇ ਸਮਾਪਤ ਹੋ ਗਈ ਸੀ। ਹਾਲਾਂਕਿ ਮੀਟਿੰਗ ਉਪਰੰਤ ਦੋਵਾਂ ਮੁਲਕਾਂ ਨੇ ਜਮੂਦ ਤੋੜਨ ਵਿੱਚ ਨਾਕਾਮ ਰਹਿਣ ਦਾ ਦੋਸ਼ ਇਕ ਦੂਜੇ ਸਿਰ ਮੜਨ ਦੇ ਯਤਨ ਵੀ ਕੀਤੇ ਸਨ। ਸਿੰਗਾਪੁਰ ਵਿੱਚ ਇਤਿਹਾਸਕ ਸਿਖਰ ਵਾਰਤਾ ਮਗਰੋਂ ਵੀਅਤਨਾਮ ਵਿੱਚ ਦੋਵਾਂ ਆਗੂਆਂ ਦੀ ਇਹ ਦੂਜੀ ਮੀਟਿੰਗ ਸੀ।ਉੱਤਰੀ ਕੋਰੀਆ ਦੀ ਅਧਿਕਾਰਤ ਖ਼ਬਰ ਏਜੰਸੀ ਕੇਸੀਐਨਏ ਨੇ ਕਿਹਾ ਕਿ ਕਿਮ ਤੇ ਟਰੰਪ ਕੋਰਿਆਈ ਪ੍ਰਾਇਦੀਪ ਵਿੱਚ ਨਿਸ਼ਸਤਰੀਕਰਨ ਤੇ ਦੋਵਾਂ ਮੁਲਕਾਂ ਵਿੱਚ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਰਚਨਾਤਮਕ ਗੱਲਬਾਤ ਲਈ ਸਹਿਮਤ ਹੋ ਗਏ ਸਨ। ਏਜੰਸੀ ਨੇ ਸਿਖਰ ਵਾਰਤਾ ਦਾ ਜ਼ਿਕਰ ਕਰਦਿਆਂ ਕਿਹਾ, ‘ਚੇਅਰਮੈਨ ਕਿਮ ਤੇ ਰਾਸ਼ਟਰਪਤੀ ਟਰੰਪ ਨੇ ਭਰੋਸਾ ਜਤਾਇਆ ਹੈ ਕਿ ਜੇਕਰ ਉੱਤਰੀ ਕੋਰੀਆ ਤੇ ਅਮਰੀਕਾ ਸੰਜਮ ਤੇ ਸਮਝ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਜ਼ਮੀਨੀ ਪੱਧਰ ’ਤੇ ਸੁਧਾਰ ਆ ਸਕਦਾ ਹੈ ਹਾਲਾਂਕਿ ਰਾਹ ਵਿੱਚ ਅੱਗੇ ਖਾਸੇ ਅੜਿੱਕੇ ਹਨ।


