- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ‘ਚ ‘ਸਟੂਡੈਂਟ ਪਾਲਿਸੀ’ ਹੋਰ ਸਖਤ, ਭਾਰਤੀ ਵਿਦਿਆਰਥੀਆਂ ਦੇ ਭਵਿੱਖ ‘ਤੇ ਮੰਡਰਾਇਆ ਖਤਰਾ
ਵਾਸ਼ਿੰਗਟਨ – ਅਮਰੀਕਾ ‘ਚ ਲੱਗਭਗ 2 ਲੱਖ ਭਾਰਤੀ ਵਿਦਿਆਰਥੀਆਂ ਦੇ ਭਵਿੱਖ ‘ਤੇ ਖਤਰਾ ਮੰਡਰਾ ਰਿਹਾ ਹੈ। ਅਮਰੀਕਾ ਨੇ ਬਾਹਰੀ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਲਈ ਨੀਤੀ (ਸਟੂਡੈਂਟ ਪਾਲਿਸੀ) ਸਖਤ ਕਰ ਦਿੱਤੀ ਹੈ। ਇਸ ਨਵੀਂ ਨੀਤੀ ਤਹਿਤ ‘ਸਟੂਡੈਂਟ ਸਟੇਟਸ’ ਦਾ ਉਲੰਘਣ ਕਰਨ ਦੇ ਅਗਲੇ ਹੀ ਦਿਨ ਵਿਦਿਆਰਥੀਆਂ ਅਤੇ ਨਾਲ ਗਏ ਵਿਅਕਤੀ ਦੀ ਅਮਰੀਕਾ ਵਿਚ ਮੌਜੂਦਗੀ ਗੈਰ-ਕਾਨੂੰਨੀ ਮੰਨੀ ਜਾਵੇਗੀ, ਭਾਵੇਂ ਹੀ ਵੀਜ਼ਾ ਸਮਾਂ ਖਤਮ ਨਾ ਹੋਇਆ ਹੋਵੇ। ਨਵੀਂ ਵਿਵਸਥਾ 9 ਅਗਸਤ ਤੋਂ ਲਾਗੂ ਹੋ ਗਈ ਹੈ। ਨਵੀਂ ਨੀਤੀ ਮੁਤਾਬਕ ਜੇਕਰ ਉਲੰਘਣਾ ਦੇ 180 ਦਿਨ ਬਾਅਦ ਵੀ ਵਿਦਿਆਰਥੀ ਅਮਰੀਕਾ ਛੱਡਦਾ ਹੈ ਤਾਂ ਉਸ ‘ਤੇ 10 ਸਾਲ ਤਕ ਲਈ ਮੁੜ ਤੋਂ ਅਮਰੀਕਾ ਵਿਚ ਐਂਟਰੀ ‘ਤੇ ਰੋਕ ਲਾਈ ਜਾ ਸਕਦੀ ਹੈ। ਜੇਕਰ ਕੋਈ ਵਿਦਿਆਰਥੀ ਸੰਸਥਾ ਵਿਚ ਪੂਰਾ ਸਮਾਂ ਨਹੀਂ ਦੇਵੇਗਾ ਤਾਂ ਇਹ ਸਟੂਡੈਂਟ ਸਟੇਟਸ ਦੇ ਨਿਯਮਾਂ ਦਾ ਉਲੰਘਣ ਮੰਨਿਆ ਜਾਵੇਗਾ।


