- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇੰਗਲੈਂਡ ਨੇ ਭਾਰਤ ’ਤੇ ਸ਼ਿਕੰਜਾ ਕੱਸਿਆ
ਲੰਡਨ – ਜੌਨੀ ਬੇਅਰਸਟੋਅ (ਨਾਬਾਦ 62) ਅਤੇ ਕ੍ਰਿਸ ਵੋਕਸ (ਨਾਬਾਦ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਇੰਗਲੈਂਡ ਨੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਚਾਹ ਦੇ ਸਮੇਂ ਤੱਕ ਪੰਜ ਵਿਕਟਾਂ ’ਤੇ 230 ਦੌੜਾਂ ਬਣਾ ਕੇ ਭਾਰਤ ’ਤੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ।
ਭਾਰਤੀ ਟੀਮ ਕੱਲ 107 ਦੌੜਾਂ ’ਤੇ ਹੀ ਢੇਰ ਹੋ ਗਈ ਸੀ ਇੰਗਲੈਂਡ ਕੋਲ ਹੁਣ 123 ਦੌੜਾਂ ਦੀ ਮਜ਼ਬੂਤ ਲੀਡ ਹੋ ਗਈ ਹੈ। ਭਾਰਤ ਨੇ ਇੰਗਲੈਂਡ ਦੀਆਂ ਪੰਜ ਵਿਕਟਾਂ 131 ਦੌੜਾਂ ’ਤੇ ਹੀ ਝਟਕਾ ਦਿੱਤੇ ਸਨ, ਪਰ ਬੇਅਰਸਟੋਅ ਤੇ ਵੋਕਸ ਨੇ ਛੇਵੀਂ ਵਿਕਟ ਲਈ 99 ਦੌੜਾਂ ਦੀ ਮਜ਼ਬੂਤ ਜੇਤੂ ਭਾਈਵਾਲੀ ਕਰ ਦਿੱਤੀ ਹੈ। ਇੰਗਲੈਂਡ ਨੇ ਦੁਪਹਿਰ ਦੇ ਖਾਣੇ ਤੱਕ ਆਪਣੀਆਂ ਚਾਰ ਵਿਕਟਾਂ 89 ਦੌੜਾ ’ਤੇ ਗੁਆ ਦਿੱਤੀਆਂ ਸਨ, ਪਰ ਦੂਜੇ ਸੈਸ਼ਨ ’ਚ ਇੰਗਲੈਂਡ ਨੇ 141 ਦੌੜਾਂ ਜੋੜੀਆਂ ਤੇ ਸਿਰਫ਼ ਇੱਕ ਵਿਕਟ ਹੀ ਗੁਆਈ। ਭਾਰਤੀ ਗੇਂਦਬਾਜ਼ਾਂ ਨੇ ਸਵੇਰੇ ਜੋ ਪਕੜ ਮੈਚ ’ਤੇ ਬਣਾਈ ਸੀ, ਉਹ ਦੂਜੇ ਸੈਸ਼ਨ ’ਚ ਗੁਆ ਦਿੱਤੀ।


