ਅਮਰੀਕਾ ‘ਚ ਸਾਬਕਾ ਨਿਰਦੇਸ਼ਕ ਸਰੀਰਕ ਸ਼ੋਸ਼ਣ ਮਾਮਲੇ ‘ਚ ਗ੍ਰਿਫਤਾਰ

ਨਿਊਯਾਰਕ – ਅਮਰੀਕਾ ਦੇ ਰੋਗ ਕੰਟਰੋਲਰ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੇ ਸਾਬਕਾ ਨਿਰਦੇਸ਼ਕ ਥਾਮਸ ਫਰਾਈਡਨ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਪੱਛਮੀ ਅਫਰੀਕਾ ਵਿਚ 4 ਸਾਲ ਪਹਿਲਾਂ ਇਕ ਬੀਮਾਰੀ ਨੂੰ ਰੋਕਣ ਵਿਚ ਮਦਦ ਕੀਤੀ ਸੀ। ਨਿਊਯਾਰਕ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਥਾਮਸ ਫਰਾਈਡਨ ਨਾਮੀ ਉਕਤ ਸਿਹਤ ਨਿਰਦੇਸ਼ਕ ਵਿਰੁੱਧ 55 ਸਾਲ ਦੀ ਇਕ ਔਰਤ ਨੇ ਮਾਮਲਾ ਦਰਜ ਕਰਵਾਇਆ ਸੀ। ਔਰਤ ਨੇ ਦੋਸ਼ ਲਗਾਇਆ ਕਿ ਥਾਮਸ ਨੇ ਬਰੁਕਲਿਨ ਸਥਿਤ ਅਪਾਰਮੈਂਟ ‘ਚ ਪਿਛਲੇ ਸਾਲ ਅਕਤੂਬਰ ਮਹੀਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ।
ਬੁਲਾਰੇ ਨੇ ਕਿਹਾ ਕਿ 57 ਸਾਲਾ ਥਾਮਸ ਆਪ ਬਰੁਕਲਿਨ ਥਾਣੇ ਪੁੱਜਾ, ਜਿੱਥੇ ਸਰੀਰਕ ਸ਼ੋਸ਼ਣ ਦੇ ਦੋਸ਼ ‘ਚ ਉਸ ਨੂੰ ਹਿਰਾਸਤ ‘ਚ ਲਿਆ ਗਿਆ। ਨਿਊਯਾਰਕ ਸ਼ਹਿਰ ਦੀ ਅਪਰਾਧਕ ਅਦਾਲਤ ‘ਚ ਜੱਜ ਮਾਈਕ ਯਾਵਿਨਸਕੀ ਦੇ ਸਾਹਮਣੇ ਸ਼ੁੱਕਰਵਾਰ ਨੂੰ ਉਸ ਨੂੰ ਪੇਸ਼ ਕੀਤਾ ਗਿਆ।

VIA PUNJAB