- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ‘ਚ 7 ਪ੍ਰਵਾਸੀ ਬੱਚੇ ਮਿਲੇ ਆਪਣੇ ਪਰਿਵਾਰਾਂ ਨਾਲ
ਨਿਊਯਾਰਕ – ਆਪਣੇ ਪਰਿਵਾਰ ਤੋਂ ਵਿਛੜੇ 7 ਪ੍ਰਵਾਸੀ ਬੱਚਿਆਂ ਨੂੰ ਨਿਊਯਾਰਕ ਸਿਟੀ ਸੋਸ਼ਲ ਸਰਵਿਸਜ਼ ਸੈਂਟਰ ‘ਚ ਉਨ੍ਹਾਂ ਦੀਆਂ ਮਾਂਵਾਂ ਦੇ ਹਵਾਲੇ ਕਰ ਦਿੱਤਾ ਗਿਆ। ਇੱਥੇ ਬੱਚਿਆਂ ਦੇ ਹੱਥ ‘ਚ ਗੁਬਾਰੇ ਸਨ ਅਤੇ ਉਨ੍ਹਾਂ ਨੇ ਬਸਤੇ ਟੰਗੇ ਹੋਏ ਸਨ। ਗਵਾਟੇਮਾਲਾ ਦੀ ਇਕ ਔਰਤ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਬਾਅਦ ਆਪਣੇ 5 ਸਾਲਾ ਬੱਚੇ ਨੂੰ ਮਿਲੀ। ਉਹ ਅਤੇ ਉਸ ਦਾ 15 ਸਾਲਾ ਭਰਾ ਨਿਊਯਾਰਕ ‘ਚ ਇਕ ਚਾਈਲਡ ਵੈੱਲਫੇਅਰ ਕੇਂਦਰ ‘ਚ ਰਹਿ ਰਹੇ ਸਨ। ਰਜੋਰਿਆ ਪਾਬਲੋ ਨੇ ਕਿਹਾ ,”ਮੈਂ ਇਸ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਜੇਕਰ ਪਰਮਾਤਮਾ ਚਾਹੇ ਤਾਂ ਕੁਝ ਵੀ ਹੋ ਸਕਦਾ ਹੈ।” ਯੇਨੀ ਗੋਨਜਾਲੇਜ ਨੂੰ ਵੀ ਉਨ੍ਹਾਂ ਦੇ ਤਿੰਨ ਪੁੱਤ ਸੌਂਪੇ ਗਏ ਅਤੇ ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਹਨ। ਉਨ੍ਹਾਂ ਅਧਿਕਾਰੀਆਂ, ਆਪਣੇ ਵਕੀਲਾਂ ਅਤੇ ਉਨ੍ਹਾਂ ਦੇ ਸਵੈ-ਸੇਵਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮਦਦ ਰਾਸ਼ੀ ਇਕੱਠੀ ਕਰਨ ਲਈ ਉਨ੍ਹਾਂ ਦੀ ਜ਼ਮਾਨਤ ਦੇ ਪੈਸੇ ਭਰੇ। ਗੋਨਜਾਲੇਜ ਨੇ ਮੈਕਸੀਕੋ ਦੀ ਸਰਹੱਦ ਨੇੜੇ ਹਿਰਾਸਤ ਕੇਂਦਰਾਂ ‘ਚ ਮੌਜੂਦ ਮਾਂਵਾਂ ਨੂੰ ਹੌਸਲਾ ਵਧਾਉਣ ਦਾ ਸੁਨੇਹਾ ਦਿੱਤਾ ਅਤੇ ਕਿਹਾ,”ਸੰਘਰਸ਼ ਕਰੋ ਕਿਉਂਕਿ ਇਨ੍ਹਾਂ ਸਭ ਲੋਕਾਂ ਦੀ ਮਦਦ ਅਤੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਨੂੰ ਸਫਲਤਾ ਮਿਲੇਗੀ।” ਇਨ੍ਹਾਂ ਮਦਦਗਾਰਾਂ ‘ਚ ਜੂਲੀ ਐੱਸ. ਕੋਲਾਜੋ ਵੀ ਸ਼ਾਮਲ ਹਨ, ਜਿਨ੍ਹਾਂ ਦੇ ਸਵੈ-ਸੇਵੀ ਸਮੂਹ ਨੇ ਗੋਨਜਾਲੇਜ ਨੂੰ ਹਿਰਾਸਤ ਕੇਂਦਰ ਤੋਂ ਰਿਹਾਅ ਕਰਵਾਉਣ ਲਈ 7500 ਡਾਲਰ ਦੀ ਜ਼ਮਾਨਤ ਰਾਸ਼ੀ ਦਾ ਭੁਗਤਾਨ ਕੀਤਾ ਸੀ। ਅਜੇ ਤਕ ਇਸ ਸਮੂਹ ਨੇ 200,000 ਡਾਲਰ ਦੀ ਜ਼ਮਾਨਤ ਰਾਸ਼ੀ ਭਰ ਕੇ ਐਰੀਜੋਨਾ ਫੈਸਿਲਟੀ ਤੋਂ 6 ਔਰਤਾਂ ਨੂੰ ਰਿਹਾਅ ਕਰਵਾਇਆ ਹੈ ਅਤੇ 3 ਹੋਰ ਔਰਤਾਂ ਦੇ ਬਾਹਰ ਆਉਣ ਦੀ ਉਮੀਦ ਹੈ।


