- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੱਵਲ ਨੰਬਰ ਖਿਡਾਰੀ ਨਡਾਲ ਨੂੰ ਹਰਾ ਕੇ ਜੋਕੋਵਿਚ ਫਾਈਨਲ ’ਚ
ਲੰਡਨ – ਨੋਵਾਕ ਜੋਕੋਵਿਚ ਨੇ ਵਿੰਬਲਡਨ ਦੇ ਦੂਜੇ ਸਭ ਤੋਂ ਲੰਮੇ ਸਮੇਂ ਤੱਕ ਖਿੱਚੇ ਸੈਮੀ ਫਾਈਨਲ ਮੁਕਾਬਲੇ ਵਿੱਚ ਅੱਜ ਰਾਫੇਲ ਨਡਾਲ ਨੂੰ 6-4, 3-6, 7-6, 3-6, 10-8 ਨਾਲ ਹਰਾ ਕੇ ਪੰਜਵੀਂ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਇੱਥੇ ਤਿੰਨ ਵਾਰ (2011, 2014 ਅਤੇ 2015) ਖ਼ਿਤਾਬ ਜਿੱਤ ਚੁੱਕੇ ਜੋਕੋਵਿਚ ਦਾ ਸਾਹਮਣਾ ਹੁਣ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨਾਲ ਹੋਵੇਗਾ। ਐਂਡਰਸਨ 97 ਸਾਲਾਂ ਵਿੱਚ ਫਾਈਨਲ ਵਿੱਚ ਪਹੁੰਚਣ ਵਾਲਾ ਆਪਣੇ ਦੇਸ਼ ਦਾ ਪਹਿਲਾ ਖਿਡਾਰੀ ਹੈ। ਜੋਕੋਵਿਚ ਅਤੇ ਨਡਾਲ ਦਾ ਮੁਕਾਬਲਾ ਪੰਜ ਘੰਟੇ ਅਤੇ 15 ਮਿੰਟ ਤੱਕ ਚੱਲਿਆ। ਇਸ ਤੋਂ ਪਹਿਲਾਂ ਐਂਡਰਸਨ ਅਤੇ ਜੌਨ ਇਸਨਰ ਵਿਚਾਲੇ ਪਹਿਲਾ ਸੈਮੀ ਫਾਈਨਲ ਛੇ ਘੰਟੇ ਅਤੇ 36 ਮਿੰਟ ਤੱਕ ਚੱਲਿਆ ਸੀ। ਉਸ ਨੇ ਅਮਰੀਕਾ ਦੇ ਜੌਨ ਇਸਨਰ ਨੂੰ 7-6 (6), 6-7 (5), 6-7(9), 6-4, 26-24 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ। ਸਰਬੀਆ ਦਾ ਜੋਕੋਵਿਚ ਜੇਕਰ ਐਤਵਾਰ ਨੂੰ ਖ਼ਿਤਾਬ ਜਿੱਤ ਜਾਂਦਾ ਹੈ ਤਾ ਉਹ ਇਸ ਦਾ 13ਵਾਂ ਗਰੈਂਡ ਸਲੈਮ ਹੋਵੇਗਾ। ਉਹ ਨਡਾਲ ਤੋਂ ਚਾਰ ਅਤੇ ਰੋਜਰ ਫੈਡਰਰ ਤੋਂ ਸੱਤ ਖ਼ਿਤਾਬ ਪਿੱਛੇ ਹੋਵੇਗਾ। ਨਡਾਲ ਅਤੇ ਜੋਕੋਵਿਚ ਦਾ ਮੈਚ ਕੱਲ੍ਹ ਪੂਰਾ ਨਹੀਂ ਹੋ ਸਕਿਆ ਅਤੇ ਅੱਜ ਤੱਕ ਖਿੱਚਿਆ ਗਿਆ, ਜਿਸ ਕਾਰਨ ਸੇਰੇਨਾ ਵਿਲੀਅਮਜ਼ ਅਤੇ ਏਂਜਲਿਕ ਕਰਬਰ ਵਿਚਾਲੇ ਮਹਿਲਾ ਸਿੰਗਲਜ਼ ਫਾਈਨਲ ਦੇਰ ਨਾਲ ਸ਼ੁਰੂ ਹੋਇਆ। ਜੋਕੋਵਿਚ ਨੇ ਜਿੱਤ ਮਗਰੋਂ ਕਿਹਾ, ‘‘ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਪਿਛਲੇ 15 ਮਹੀਨਿਆਂ ਬਾਰੇ ਸੋਚ ਰਿਹਾ ਹਾਂ। ਦੁਨੀਆਂ ਦੇ ਸਰਵੋਤਮ ਖਿਡਾਰੀ ਨੂੰ ਇੰਨੇ ਲੰਮੇ ਮੈਚ ਵਿੱਚ ਹਰਾਉਣਾ ਸੌਖਾ ਨਹੀਂ ਸੀ। ਇਹ ਬਹੁਤ ਖ਼ਾਸ ਹੈ। ਆਖ਼ਰੀ ਸ਼ਾਟ ਤੱਕ ਪਤਾ ਨਹੀਂ ਸੀ ਕਿ ਕੌਣ ਜਿੱਤੇਗਾ।’’ ਐਂਡਰਸਨ ਖ਼ਿਲਾਫ਼ ਜੋਕੋਵਿਚ ਦਾ ਰਿਕਾਰਡ 5-1 ਜਿੱਤ ਦਾ ਹੈ।


