ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ – ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਰਾਡ ਰੋਜਨਸਟੀਨ ਨੇ ਮੰਗਲਵਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰੋਜਨਸਟੀਨ ਨੇ ਹੀ ਅਮਰੀਕੀ ਚੋਣਾਂ ‘ਚ ਕਥਿਤ ਰੂਸੀ ਦਖਲਅੰਦਾਜ਼ੀ ਦੀ ਜਾਂਚ ਦੀ ਅਗਵਾਈ ਕਰਨ ਲਈ ਵਿਸ਼ੇਸ਼ ਸਰਕਾਰੀ ਵਕੀਲ ਮੂਲਰ ਨੂੰ ਚੁਣਿਆ ਸੀ ਅਤੇ ਉਨ੍ਹਾਂ ਨੂੰ ਸਿਆਸੀ ਦਖਲ ਤੋਂ ਬਚਾਅ ਕੇ ਰੱਖਿਆ ਸੀ। ਰੋਜਨਸਟੀਨ ਨੇ ਰਾਸ਼ਟਰਪਤੀ ਟਰੰਪ ਨੂੰ ਲਿਖੀ ਚਿੱਠੀ ‘ਚ ਕਿਹਾ ਹੈ ਕਿ ਉਹ 11 ਮਈ ਨੂੰ ਅਹੁਦਾ ਛੱਡ ਦੇਣਗੇ। 54 ਸਾਲਾ ਰੋਜਨਸਟੀਨ ਨੇ 17 ਮਈ 2017 ਨੂੰ ਐੱਫ.ਬੀ.ਆਈ. ਦੇ ਨਿਰਦੇਸ਼ਕ ਜੇਮਸ ਨੂੰ ਬਰਤਰਫ ਕਰਨ ਪਿੱਛੋਂ ਇਕ ਆਜ਼ਾਦ ਵਕੀਲ ਨੂੰ ਰੂਸ ਦਖਲਅੰਦਾਜ਼ੀ ਦੀ ਜਾਂਚ ਲਈ ਚੁਣਿਆ ਸੀ।

VIA PUNJAB