- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖਿਡਾਰੀਆਂ ਦੇ ਜੀਵਨ ’ਤੇ ਫਿਲਮਾਂ ਬਣਨੀਆਂ ਚੰਗਾ ਸੰਕੇਤ: ਕਪਿਲ ਦੇਵ
ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਹੈ ਕਿ ਨਾਮੀ ਖਿਡਾਰੀਆਂ ਦੇ ਜੀਵਨ ’ਤੇ ਫਿਲਮਾਂ ਬਣਨੀਆਂ ਚੰਗਾ ਸੰਕੇਤ ਹੈ ਕਿਉਂਕਿ ਦੋ ਦਹਾਕੇ ਪਹਿਲਾਂ ਮੁਲਕ ’ਚ ਖਿਡਾਰੀਆਂ ’ਤੇ ਫਿਲਮਾਂ ਬਣਾਉਣ ਲਈ ਕੋਈ ਤਿਆਰ ਨਹੀਂ ਸੀ। ਪਿਛਲੇ ਕੁਝ ਸਮੇਂ ਦੌਰਾਨ ਬੌਲੀਵੁੱਡ ’ਚ ਖਿਡਾਰੀਆਂ ’ਤੇ ਆਧਾਰਿਤ ‘ਮੇਰੀਕੌਮ’, ‘ਐਮ ਐਸ ਧੋਨੀ: ਦਿ ਅਨਟੋਲਡ ਸਟੋਰੀ’, ‘ਭਾਗ ਮਿਲਖਾ ਭਾਗ’, ‘ਦੰਗਲ’ ਅਤੇ ‘ਸਚਿਨ: ਏ ਬਿਲੀਅਨ ਡਰੀਮਜ਼’ ਆਦਿ ਫਿਲਮਾਂ ਬਣ ਚੁਕੀਆਂ ਹਨ। ਹਰਫਨਮੌਲਾ ਖਿਡਾਰੀ ਰਹੇ ਕਪਿਲ ਦੇਵ ਇਸ ਸਮੇਂ ਫਿਲਮ ‘83’ ਲਈ ਰਣਵੀਰ ਸਿੰਘ ਨੂੰ ਤਿਆਰ ਕਰ ਰਹੇ ਹਨ ਜੋ ਫਿਲਮ ’ਚ ਉਨ੍ਹਾਂ ਦੀ ਭੂਮਿਕਾ ਨਿਭਾ ਰਿਹਾ ਹੈ।


