- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵਲੋਂ ਭਾਰਤ ਨੂੰ 71 ਹਜ਼ਾਰ ਕਰੋੜ ਰੁਪਏ ਦੀਆਂ ਐਮ. ਕੇ- 45 ਤੋਪਾਂ ਵੇਚਣ ਦੀ ਮਨਜ਼ੂਰੀ
ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ 71 ਹਜ਼ਾਰ ਕਰੋੜ ਰੁਪਏ ਦੀਆਂ ਐਮ. ਕੇ- 45 ਤੋਪਾਂ ਵੇਚਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਹੈ| ਇਹ ਤੋਪਾਂ ਭਾਰਤੀ ਸਮੁੰਦਰੀ ਫੌਜ ਦੀ ਤਾਕਤ ਵਧਾਉਣਗੀਆਂ| ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਅਮਰੀਕੀ ਸੰਸਦ ਨੂੰ ਦੱਸਿਆ ਕਿ ਪ੍ਰਸਤਾਵਿਤ ਸੌਦੇ ਤਹਿਤ 13 ਐਮ. ਕੇ.-45 ਪੰਜ ਇੰਚ/ 62 ਕੈਲੀਬਰ ਸਮੁੰਦਰੀ ਫੌਜੀ ਤੋਪਾਂ ਅਤੇ ਉਨ੍ਹਾਂ ਨਾਲ ਸਬੰਧਤ ਯੰਤਰਾਂ ਦੀ ਪ੍ਰਸਤਾਵਿਤ ਵਿਦੇਸ਼ੀ ਫੌਜੀ ਵਿਕਰੀ ਦੀ ਇਜਾਜ਼ਤ ਦੀ ਲਾਗਤ 71 ਅਰਬ ਰੁਪਏ ਹੈ| ਐਮ. ਕੇ. 45 ਤੋਪਾਂ ਦੀ ਵਰਤੋਂ ਜੰਗੀ ਬੇੜੇ, ਤਟਾਂ, ਲੜਾਕੂ ਜਹਾਜ਼ਾਂ ਤੇ ਬੰਬ ਵਰ੍ਹਾਉਣ ਲਈ ਕੀਤੀ ਜਾਂਦੀ ਹੈ| ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਵਲੋਂ ਜਾਰੀ ਸੂਚਨਾ ਵਿੱਚ ਦੱਸਿਆ ਗਿਆ ਹੈ ਕਿ ਬੀ. ਏ. ਈ. ਸਿਸਟਮ ਲੈਂਡ ਐਂਡ ਆਰਮੇਟਸ ਵਲੋਂ ਬਣਾਏ ਜਾਣ ਵਾਲੇ ਇਨ੍ਹਾਂ ਹਥਿਆਰਾਂ ਦੀ ਪ੍ਰਸਤਾਵਿਤ ਵਿਕਰੀ ਨਾਲ ਭਾਰਤ ਨੂੰ ਦੁਸ਼ਮਣਾਂ ਤੋਂ ਮੌਜੂਦਾ ਅਤੇ ਭਵਿੱਖ ਦੇ ਸੰਕਟਾਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ| ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਵਲੋਂ ਦਿੱਤੀ ਗਈ ਸੂਚਨਾ ਦਾ ਮਤਲਬ ਇਹ ਨਹੀਂ ਕਿ ਇਹ ਸੌਦਾ ਮਨਜ਼ੂਰ ਹੋ ਗਿਆ ਹੈ| ਸੌਦਾ ਤੈਅ ਹੋਣ ਲਈ ਇਸ ਦੀ ਕਾਨੂੰਨੀ ਮਨਜ਼ੂਰੀ ਮਿਲਣਾ ਵੀ ਜ਼ਰੂਰੀ ਹੈ| ਹੁਣ ਤਕ ਅਮਰੀਕਾ ਨੇ ਇਨ੍ਹਾਂ ਤੋਪਾਂ ਦੀ ਵਿਕਰੀ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਨੂੰ ਹੀ ਕੀਤੀ ਹੈ ਅਤੇ ਥਾਈਲੈਂਡ ਨੂੰ ਵੀ ਉੱਨਤ ਯੰਤਰ ਦਿੱਤੇ ਹਨ| ਇਸ ਦੇ ਇਲਾਵਾ ਅਮਰੀਕਾ ਬ੍ਰਿਟੇਨ ਅਤੇ ਕੈਨੇਡਾ ਵਰਗੇ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਇਹ ਤੋਪਾਂ ਵੇਚਣ ਲਈ ਵਚਨਬੱਧ ਹੈ| ਜੇਕਰ ਇਸ ਸੌਦੇ ਨੂੰ ਕਾਨੂੰਨੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਭਾਰਤੀ ਸਮੁੰਦਰੀ ਫੌਜ ਦੀਆਂ ਸਮਰਥਾਵਾਂ ਵਿੱਚ ਕਾਫੀ ਵਾਧਾ ਹੋਵੇਗਾ|


