- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿਨ-ਰਾਤ ਟੈਸਟ ਮੈਚ ਉੱਚ ਪਾਏ ਦਾ ਹੋਵੇ: ਤੇਂਦੁਲਕਰ
ਕੋਲਕਾਤਾ – ਭਾਰਤ ਦੇ ਪਹਿਲੇ ਦਿਨ-ਰਾਤ ਦੇ ਟੈਸਟ ਸਬੰਧੀ ਬਣੇ ਮਾਹੌਲ ਬਾਰੇ ਸਚਿਨ ਤੇਂਦੁਲਕਰ ਨੇ ਇਹ ਯਕੀਨੀ ਬਣਾਉਣਾ ਨੂੰ ਕਿਹਾ ਹੈ ਕਿ ਕ੍ਰਿਕਟ ਦੀ ਗੁਣਵੱਤਾ ਨਾਲ ਕਿਸੇ ਪੱਧਰ ’ਤੇ ਸਮਝੌਤਾ ਨਾ ਕੀਤਾ ਜਾਵੇ। ਭਾਰਤੀ ਟੀਮ ਸ਼ੁੱਕਰਵਾਰ ਤੋਂ ਬੰਗਲਾਦੇਸ਼ ਖ਼ਿਲਾਫ਼ ਗੁਲਾਬੀ ਗੇਂਦ ਨਾਲ ਇਤਿਹਾਸਕ ਟੈਸਟ ਖੇਡੇਗੀ। ਤੇਂਦੁਲਕਰ ਨੇ ਕਿਹਾ, ‘‘ਸਭ ਕੁੱਝ ਦਰਸ਼ਕਾਂ ਦੀ ਮੈਦਾਨ ਵਿੱਚ ਤਾਦਾਦ ਵਧਾਉਣ ਅਤੇ ਟੈਸਟ ਕ੍ਰਿਕਟ ਨੂੰ ਦਿਲਚਸਪ ਬਣਾਉਣ ਲਈ ਕੀਤਾ ਜਾ ਰਿਹਾ ਹੈ। ਇਹ ਅਹਿਮ ਹੈ, ਪਰ ਮੇਰਾ ਮੰਨਣਾ ਹੈ ਕਿ ਮੈਚ ਮਗਰੋਂ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਕਿ ਕਿੰਨੀ ਕੁ ਤਰੇਲ ਸੀ ਅਤੇ ਖੇਡ ਦੇ ਪੱਧਰ ਨਾਲ ਸਮਝੌਤਾ ਤਾਂ ਨਹੀਂ ਕੀਤਾ ਗਿਆ।’’ ਤੇਂਦੁਲਕਰ ਨੇ ਕਿਹਾ, ‘‘ਜੇਕਰ ਤਰੇਲ ਰਹਿੰਦੀ ਹੈ ਅਤੇ ਚੰਗੀ ਕ੍ਰਿਕਟ ਵੇਖਣ ਨੂੰ ਨਹੀਂ ਮਿਲਦੀ ਤਾਂ ਇਸ ਦਾ ਵਿਸ਼ਲੇਸ਼ਣ ਜ਼ਰੂਰੀ ਹੈ।’


