- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ : ਸੰਸਦੀ ਚੋਣਾਂ ‘ਚ 12 ਭਾਰਤੀ-ਅਮਰੀਕੀ ਅਜਮਾਉਣਗੇ ਆਪਣੀ ਕਿਸਮਤ
ਵਾਸ਼ਿੰਗਟਨ – ਅਮਰੀਕਾ ਵਿਚ 6 ਨਵੰਬਰ ਨੂੰ ਮਿਡਟਰਮ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ 12 ਭਾਰਤੀ-ਅਮਰੀਕੀ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ‘ਚੋਂ 3 ਔਰਤਾਂ ਹਿਰਾਲ ਤਿਪੀਰਨੇਨੀ, ਅਨੀਤਾ ਮਲਿਕ ਅਤੇ ਪ੍ਰਮਿਲਾ ਜੈਪਾਲ ਹਨ। ਸੰਸਦ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ-ਅਮਰੀਕੀ ਜੈਪਾਲ ਵਾਸ਼ਿੰਗਟਨ ਦੇ 7ਵੇਂ ਸੰਸਦੀ ਖੇਤਰ ਤੋਂ ਮੁੜ ਚੁਣੇ ਜਾਣ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ। ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਜਿੱਤ ਦੇ ਕਿਆਸ ਲਾਏ ਜਾ ਰਹੇ ਹਨ। ਉਨ੍ਹਾਂ ਤੋਂ ਇਲਾਵਾ 3 ਹੋਰ ਭਾਰਤੀ-ਅਮਰੀਕੀ, ਇਲੀਨੋਇਸ ਤੋਂ ਰਾਜਾ ਕ੍ਰਿਸ਼ਨਮੂਰਤੀ, ਕੈਲੀਫੋਰਨੀਆ ਤੋਂ ਰੋਅ ਖੰਨਾ ਅਤੇ ਡਾ. ਅਮੀ ਬੇਰਾ ਵੀ ਮੁੜ ਚੁਣੇ ਜਾਣ ਲਈ ਚੋਣ ਦੌੜ ਵਿਚ ਸ਼ਾਮਲ ਹਨ। ਪਿਛਲੀਆਂ 3 ਚੋਣਾਂ ਦੀਆਂ ਵੋਟਾਂ ਦੀ ਮੁੜ ਗਿਣਤੀ ਤੋਂ ਬਾਅਦ ਬੇਰਾ ਨੂੰ ਜੇਤੂ ਐਲਾਨ ਕੀਤਾ ਗਿਆ ਸੀ। ਇਸ ਵਾਰ ਰਿਪਬਲੀਕਨ ਪਾਰਟੀ ਦੇ ਐਂਡਰਿਊ ਗ੍ਰਾਂਡ ਉਨ੍ਹਾਂ ਨੂੰ ਸਖਤ ਟੱਕਰ ਦੇ ਰਹੇ ਹਨ। ਇਸ ਸਾਲ ਕ੍ਰਿਸ਼ਨਮੂਰਤੀ ਨੂੰ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਭਾਰਤੀ-ਅਮਰੀਕੀ ਜਤਿੰਦਰ ਦਿਗਨਵੇਕਰ ਵਿਰੁੱਧ ਇਲੀਨੋਇਸ ਤੋਂ ਖੜ੍ਹਾ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਹੀ ਪ੍ਰਾਇਮਰੀ ਚੋਣਾਂ ਵਿਚ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਸਨ। ਕੁਝ ਅਹਿਮ ਸੰਸਦੀ ਜ਼ਿਲਿਆਂ ਵਿਚ ਭਾਰਤੀ-ਅਮਰੀਕੀ ਆਪਣੇ ਮੁਕਾਬਲੇਬਾਜ਼ਾਂ ਨੂੰ ਸਖਤ ਟੱਕਰ ਦੇ ਰਹੇ ਹਨ। ਇਨ੍ਹਾਂ ਵਿਚੋਂ ਮੁੱਖ ਹਨ 8ਵੇਂ ਸੰਸਦੀ ਜ਼ਿਲੇ ਅਰੀਜ਼ੋਨਾ ਤੋਂ ਹਿਰਾਲ ਤਿਪੀਰਨੇਨੀ ਅਤੇ ਸਾਬਕਾ ਡਿਪਲੋਮੈਟ ਪ੍ਰੇਸਟਨ ਕੁਲਕਰਨੀ ਜੋ 22ਵੇਂ ਜ਼ਿਲੇ ਟੈਕਸਾਸ ਤੋਂ ਚੁਣ ਲੜ ਰਹੇ ਹਨ।


