ਅਮਰੀਕਾ ਲਈ ਰੂਸ ਤੋਂ ਜ਼ਿਆਦਾ ਵੱਡਾ ਖਤਰਾ ਹੈ ਚੀਨ : ਪੋਂਪੀਓ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਕਿਹਾ ਕਿ ਆਪਣੀ ਆਰਥਿਕ ਤਾਕਤ ਨਾਲ ਹਮਲਾਵਰ ਫੌਜ ਵਾਲੀ ਤੇ ਬੌਧਿਕ ਜਾਇਦਾਦ ਤੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਨਾਲ ਭਿਆਨਕ ਤਰੀਕੇ ਨਾਲ ਪੇਸ਼ ਆਉਣ ਵਾਲੀ ਚੀਨ ਦੀ ਸਰਕਾਰ ਦੇਸ਼ ਲਈ ਰੂਸ ਤੋਂ ਜ਼ਿਆਦਾ ਵੱਡਾ ਖਤਰਾ ਹੈ। ਉਨ੍ਹਾਂ ਨੇ ਚੀਨ ਦੀ ਸਰਕਾਰ ਨੂੰ ਸਭ ਕੁਝ ਆਪਣੇ ਕੰਟਰੋਲ ‘ਚ ਰੱਖਣ ਵਾਲੀ ਤੇ ਗੈਰ ਪਾਰਦਰਸ਼ੀ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਕਈ ਚੁਣੌਤੀਆਂ ਪੇਸ਼ ਕਰ ਰਿਹਾ ਹੈ। ਪੋਂਪੀਓ ਨੇ ਫਾਕਸ ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ‘ਚ ਕਿਹਾ, ”ਵਲਾਦਿਮੀਰ ਪੁਤਿਨ ਦੀ ਅਗਵਾਈ ‘ਚ ਰੂਸ ਹਾਲੇ ਵੀ ਧਮਕੀਆਂ ਦਿੰਦਾ ਹੈ। ਸਾਨੂੰ ਉਨ੍ਹਾਂ ਨੂੰ ਰੋਕਣ ਦੀ ਲੋੜ ਹੈ ਪਰ ਲੰਬੇ ਸਮੇਂ ਤੋਂ ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ‘ਤੇ ਧਿਆਨ ਦਿਓ ਜੋ ਅਮਰੀਕੀਆਂ ਦੀ ਜ਼ਿੰਦਗੀ ਲਈ ਖਤਰਾ ਹੈ, ਜੋ ਅਮਰੀਕਾ ਦੀ ਆਰਥਿਕ ਵਾਧੇ ਨੂੰ ਖਤਰੇ ‘ਚ ਪਾਉਂਦੀ ਹੈ ਤਾਂ ਚੀਨ, ਅਮਰੀਕਾ ਲਈ ਜ਼ਿਆਦਾ ਵੱਡਾ ਖਤਰਾ ਹੈ।”

VIA PUNJAB