ਅਮਰੀਕੀ ਅੰਬੈਸਡਰ ਕਰਨਗੇ 6 ਦੇਸ਼ਾਂ ਦੀ ਯਾਤਰਾ ਕਰਨ ਵਾਲੇ ਵਫਦ ਦੀ ਅਗਵਾਈ

ਵਾਸ਼ਿੰਗਟਨ – ਅਮਰੀਕਾ ਦੇ ਅੰਬੈਸਡਰ ਅਫਗਾਨਿਸਤਾਨ ਸਮੇਤ 6 ਦੇਸ਼ਾਂ ਦੀ ਯਾਤਰਾ ਕਰਨ ਵਾਲੀ ਇਕ ਵੱਡੀ ਵਫਦ ਦੀ ਅਗਵਾਈ ਕਰਨਗੇ। ਇਸ ਯਾਤਰਾ ਦਾ ਮਕਸਦ ਅਫਗਾਨਿਸਤਾਨ ‘ਚ ਸ਼ਾਂਤੀ ਪ੍ਰਕਿਰਿਆ ਨੂੰ ਬਲ ਦੇਣਾ ਅਤੇ ਅਫਗਾਨਿਸਤਾਨ ਸਬੰਧੀ ਗੱਲਬਾਤ ‘ਚ ਸਾਰੇ ਅਫਗਾਨ ਪੱਖਾਂ ਨੂੰ ਇਕੱਠੇ ਲਿਆਉਣਾ ਹੈ। ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਅਫਗਾਨਿਸਤਾਨ ‘ਚ ਸਾਬਕਾ ਅਮਰੀਕੀ ਅੰਬੈਸਡਰ ਜਲਮੈ ਖਲੀਲਜਾਦ 10 ਫਰਵਰੀ ਤੋਂ 28 ਫਰਵਰੀ ਤਕ ਅੰਤਰ ਏਜੰਸੀ ਵਫਦ ਦੀ ਅਗਵਾਈ ਕਰਨਗੇ। ਉਨ੍ਹਾਂ ਨੇ ਹਾਲ ਹੀ ‘ਚ ਤਾਲਿਬਾਨ ਨਾਲ ਖਾਸ ਗੱਲਬਾਤ ਕੀਤੀ ਸੀ।

VIA PUNJAB