- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੀ-20 ਗੇਂਦਬਾਜ਼ਾਂ ਦੀ ਸਭ ਤੋਂ ਵਧੀਆ ਰੈਕਿੰਗ ਚ ਪਹੁੰਚੇ ਕੁਲਦੀਪ ਤੇ ਰਾਸ਼ਿਦ
ਦੁਬਈ – ਕਲਾਈ ਦੇ ਵਧੀਆ ਸਪੀਨਰ ਕੁਲਦੀਪ ਯਾਦਵ ਆਈ.ਸੀ.ਸੀ. ਟੀ-20 ਗੇਂਦਬਾਜ਼ਾਂ ਦੀ ਰੈਕਿੰਗ ਵਿਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ, ਜਦਕਿ ਭਾਰਤ 2 ਅੰਕ ਘਟਣ ਦੇ ਬਾਵਜੂਦ ਆਈ. ਸੀ. ਸੀ. ਟੀ-20 ਰੈਕਿੰਗ ਵਿਚ ਪਾਕਿਸਤਾਨ ਤੋਂ ਬਾਅਦ ਦੂਜੇ ਸਥਾਨ ‘ਤੇ ਬਣਿਆ ਹੋਇਆ ਹੈ। ਕੁਲਦੀਪ ਨੇ ਨਿਊਜ਼ੀਲੈਂਡ ਖਿਲਾਫ ਆਖਰੀ ਵਨਡੇ ਵਿਚ 26 ਦੌੜਾ ਦੇ ਕੇ ਦੋ ਵਿਕਟਾਂ ਲਈਆਂ। ਭਾਰਤ ਉਹ ਮੈਚ 4 ਦੋੜਾਂ ਨਾਲ ਅਤੇ ਸੀਰੀਜ਼ 1-2 ਨਾਲ ਹਾਰ ਗਿਆ। ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਰੈਂਕਿੰਗ ਵਿਚ ਪਹਿਲੇ ਸਥਾਨ ‘ਤੇ ਹਨ। ਸਿਖਰ 10 ਵਿਚ ਭਾਰਤ ਦਾ ਕੋਈ ਹੋਰ ਗੇਂਦਬਾਜ਼ ਨਹੀਂ ਹੈ। ਕੁਲਦੀਪ ਦੇ ਸਪਿਨ ਜੋੜੀਦਾਰ ਯੁਜਵੇਂਦਰ ਚਹਿਲ 6 ਸਥਾਨ ਡਿੱਗ ਕੇ 17ਵੇਂ ਨੰਬਰ ‘ਤੇ ਹਨ ਜਦਕਿ ਭੁਵਨੇਸ਼ਵਰ ਕੁਮਾਰ 18ਵੇਂ ਸਥਾਨ ‘ਤੇ ਬਣੇ ਹੋਏ ਹਨ।ਬੱਲੇਬਾਜ਼ਾਂ ਵਿਚ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ 3 ਸਥਾਨ ਚੜ੍ਹੇ ਅਤੇ ਕੇ.ਐਲ. ਰਾਹੁਲ 3 ਸਥਾਨ ਡਿੱਗੇ ਹਨ। ਪਾਕਿਸਤਾਨ ਦੇ ਬਾਬਰ ਆਜਮ ਸਿਖਰ ‘ਤੇ ਹਨ। ਰੋਹਿਤ ਸੱਤਵੇਂ ਅਤੇ ਰਾਹੁਲ ਦੱਸਵੇਂ ਜਦਕਿ ਸ਼ਿਖਰ ਧਵਨ 11ਵੇਂ ਸਥਾਨ ‘ਤੇ ਹਨ। ਨਿਊਜ਼ੀਲੈਂਡ ਵਿਰੁੱਧ ਲੜੀ ਵਿਚੋਂ ਬਾਹਰ ਰਹੇ ਵਿਰਾਟ ਕੋਹਲੀ 4 ਸਥਾਨ ਡਿੱਗ ਕੇ ਜ਼ਿੰਮਬਾਬਵੇ ਦੇ ਹੈਮਿਲਟਨ ਮਸਾਕਾਜਾ ਨਾਲ ਸਾਂਝੇ 19ਵੇਂ ਸਥਾਨ ‘ਤੇ ਹਨ।


