- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਟੋ ਸਵਾਰ ਤਸਕਰ ਨਾਜਾਇਜ਼ ਸ਼ਰਾਬ ਸਮੇਤ ਕਾਬੂ
ਲੁਧਿਆਣਾ – ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੀ ਈਸ਼ਵਰ ਕਾਲੋਨੀ ਚੌਕੀਂ ਦੀ ਪੁਲਸ ਪਾਰਟੀ ਨੇ ਆਪਣੇ ਇਲਾਕੇ ਚ ਨਾਕੇਬੰਦੀ ਦੌਰਾਨ ਆਟੋ ਸਵਾਰ ਤਸਕਰ ਕੋਲੋ 10 ਪੇਟੀ ਨਜਾਇਜ ਸ਼ਰਾਬ ਬਰਾਮਦ ਕੀਤੀ ਹੈ ਜਦ ਕਿ ਤਸਕਰ ਦਾ ਦੂਸਰਾ ਸਾਥੀ ਭੱਜਣ ਚ ਕਾਮਯਾਬ ਹੋ ਗਿਆ। ਥਾਣਾ ਫੋਕਲ ਪੁਆਇੰਟ ਮੁਖੀ ਗੋਬਿੰਦ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਦੋ ਓਹਨਾ ਦੇ ਈਸ਼ਵਰ ਕਾਲੋਨੀ ਮੁਖੀ ਸੁਰਜੀਤ ਸਿੰਘ ਸੈਣੀ ਨੇ ਜੁਗਿਆਣਾ ਰੇਲਵੇ ਫਾਟਕ ਕੋਲ ਗੁਪਤ ਸੁਚਨਾ ਦੇ ਅਧਾਰ ਤੇ ਪੁਲਸ ਪਾਰਟੀ ਸਮੇਤ ਨਾਕੇਬੰਦੀ ਕੀਤੀ ਹੋਈ ਸੀ ਤਾਂ ਉਹਨਾਂ ਨੂੰ ਗੁਪਤ ਸੁਚਨਾ ਮਿਲੀ ਕਿ ਸ਼ਰਾਬ ਤਸਕਰ ਇੱਕ ਆਟੋ ਵਿਚ ਭਾਰੀ ਮਾਤਰਾ ਚ ਨਜਾਇਜ ਸ਼ਰਾਬ ਤਸਕਰੀ ਕਰਕੇ ਲਿਆ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਨੂੰ ਅਲਰਟ ਕਰ ਦਿਤਾ ਇਸ ਦੌਰਾਨ ਇੱਕ ਆਟੋ ਸਵਾਰ ਪੁਲਸ ਪਾਰਟੀ ਨੇ ਦੇਖ ਆਟੋ ਭਜਾਉਣ ਲਗੇ ਪਰੰਤੂ ਪੁਲਸ ਪਾਰਟੀ ਨੇ ਤੁਰੰਤ ਪਿੱਛਾ ਕਰਕੇ ਆਟੋ ਸਵਾਰ ਇਕ ਤਸਕਰ ਨੂੰ ਦਬੋਚ ਲਿਆ ਜਦ ਕਿ ਦੂਸਰਾ ਤਸਕਰ ਭੱਜਣ ਚ ਕਾਮਯਾਬ ਹੋ ਗਿਆ ਜਦੋ ਪੁਲਸ ਟੀਮ ਨੇ ਆਟੋ ਦੀ ਤਲਾਸ਼ੀ ਲਈ ਤਾਂ ਪੁਲਸ ਨੇ ਆਟੋ ਵਿਚੋਂ ਨਜਾਇਜ ਸ਼ਰਾਬ ਦੀਆ 10 ਪੇਟੀਆ ਬਰਾਮਦ ਕਰ ਲਈਆਂ ਫੜੇ ਗਏ ਦੋਸ਼ੀ ਦੀ ਪਹਿਚਾਣ ਢੰਡਾਰੀਂ ਕਲਾ ਜਗਦੀਸ਼ ਕਾਲੋਨੀ ਨਿਵਾਸੀ ਅਜੈ ਸਿੰਘ ਵਜੋਂ ਹੋਈ ਜਦੋਂ ਕਿ ਉਸ ਦੇ ਫਰਾਰ ਸਾਥੀ ਦੀ ਪਹਿਚਾਣ ਕੁਲਦੀਪ ਕੁਮਾਰ ਵਜੋਂ ਹੋਈ ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਦੋਸ਼ੀ ਅਜੇ ਕੁਮਾਰ ਤੇ ਪਹਿਲਾ ਵੀ ਥਾਣਾ ਫੋਕਲ ਪੁਆਇੰਟ ਵਿਖੇ ਕਾਪੀ ਰਈਟ ਐਕਟ ਦੇ ਤਹਿਤ ਮਾਮਲਾ ਦਰਜ ਹੈ ਅਤੇ ਦੋਸ਼ੀ ਨੇ ਕਬੂਲਿਆ ਕਿ ਉਹ ਇਹ ਸ਼ਰਾਬ ਹਰਿਆਣੇ ਦੇ ਠੇਕਿਆਂ ਤੋ ਸਸਤੇ ਭਾਅ ਚ ਲਿਆ ਕੇ ਲੁਧਿਆਣੇ ਵੱਖ ਵੱਖ ਇਲਾਕਿਆਂ ਮਹਿੰਗੇ ਭਾਅ ਚ ਵੇਚਦਾ ਸੀ।


