- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਟਲੀ ਖ਼ਿਲਾਫ਼ ਡੇਵਿਸ ਕੱਪ ਮੈਚ ਲਈ ਸ਼ਰਨ ਦੀ ਵਾਪਸੀ
ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਦਿਵਿਜ ਸ਼ਰਨ ਦਾ 2012 ਤੋਂ ਬਾਅਦ ਪਹਿਲੀ ਵਾਰ ਡੇਵਿਸ ਕੱਪ ਮੈਚ ਖੇਡਣਾ ਤੈਅ ਹੈ ਕਿਉਂਕਿ ਉਸ ਨੂੰ ਕੋਲਕਾਤਾ ’ਚ ਪਹਿਲੀ ਅਤੇ 2 ਫਰਵਰੀ ਨੂੰ ਇਟਲੀ ਖ਼ਿਲਾਫ਼ ਹੋਣ ਵਾਲੇ ਵਿਸ਼ਵ ਗਰੁੱਪ ਕੁਆਲੀਫਾਇਰ ਮੁਕਾਬਲੇ ਲਈ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।ਆਲ ਇੰਡੀਆ ਟੈਨਿਸ ਐਸੋਸੀਏਸ਼ਨ ਦੇ ਸੂਤਰਾਂ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੋਹਿਤ ਰਾਜਪਾਲ ਦੀ ਅਗਵਾਈ ਵਾਲੀ ਨਵੀਂ ਚੋਣ ਕਮੇਟੀ ਨੇ ਮੁੱਖ ਤੌਰ ’ਤੇ ਰੈਂਕਿੰਗ ਦੇ ਅਧਾਰ ’ਤੇ ਹੀ ਟੀਮ ਦੀ ਚੋਣ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਚੋਣ ਕਮੇਟੀ ਨੇ ਸਿਖਰਲੇ ਚਾਰ ਸਿੰਗਲਜ਼ ਖਿਡਾਰੀਆਂ ਤੇ ਸਿਖ਼ਰਲੇ ਦੋ ਡਬਲਜ਼ ਖਿਡਾਰੀਆਂ ਨੂੰ ਚੁਣਿਆ ਹੈ। ਸ਼ਰਨ ਮੋਢੇ ਦੀ ਸੱਟ ਕਾਰਨ ਸਰਬੀਆ ਖ਼ਿਲਾਫ਼ ਨਹੀਂ ਖੇਡ ਸਕਿਆ ਸੀ। ਦਿੱਲੀ ਦਾ ਇਹ ਖਿਡਾਰੀ ਹੁਣੇ ਡਬਲਜ਼ ਰੈਂਕਿੰਗ ’ਚ 39ਵੇਂ ਨੰਬਰ ’ਤੇ ਹੈ ਅਤੇ ਉਹ 37ਵੇਂ ਨੰਬਰ ਦੇ ਰੋਹਨ ਬੋਪੰਨਾ ਨਾਲ ਜੋੜੀ ਬਣਾਏਗਾ। ਇਨ੍ਹਾਂ ਦੋਹਾਂ ਨੇ 2019 ’ਚ ਪੇਸ਼ੇਵਰ ਟੂਰ ’ਚ ਵੀ ਜੋੜੀ ਬਣਾਉਣ ਦਾ ਫ਼ੈਸਲਾ ਲਿਆ ਹੈ। ਸ਼ਰਨ ਨੇ ਨਿਊਜ਼ੀਲੈਂਡ ਖ਼ਿਲਾਫ਼ ਡੇਵਿਸ ਕੱਪ ’ਚ ਸ਼ੁਰੂਆਤ ਕੀਤੀ ਸੀ। ਯੂਕੀ ਭਾਂਬਰੀ ਗੋਡੇ ਦੀ ਸੱਟ ਕਾਰਨ ਕੋਰਟ ਤੋਂ ਬਾਹਰ ਚੱਲ ਰਿਹਾ ਹੈ ਅਤੇ ਇਸ ਵਾਸਤੇ ਸਿੰਗਲਜ਼ ’ਚ ਪ੍ਰਜਨੇਸ਼ ਗੁਣੇਸ਼ਵਰਨ (110) ਅਤੇ ਰਾਮਕੁਮਾਰ ਰਾਮਨਾਥਨ (132) ਮੁੱਖ ਭੂਮਿਕਾ ਨਿਭਾਉਣਗੇ। ਬੰਗਲੌਰ ਚੈਲੰਜਰਜ਼ ਦਾ ਉਪ ਜੇਤੂ ਅਤੇ ਟਾਟਾ ਓਪਨ ਮਹਾਂਰਾਸ਼ਟਰ ਦੇ ਮੁੱਖ ਗੇੜ ’ਚ ਜਗ੍ਹਾ ਬਣਾਉਣ ਵਾਲੇ ਸਾਕੇਤ ਮਯਨੈਨ (259) ਨੇ ਆਪਣੀ ਜਗ੍ਹਾ ਸੁਰੱਖਿਅਤ ਰੱਖੀ ਹੈ। ਸਰਬੀਆ ਖ਼ਿਲਾਫ਼ ਚੌਥੇ ਮੈਚ ’ਚ ਖੇਡਣ ਵਾਲੇ ਐੱਨ ਸ੍ਰੀਰਾਮ ਬਾਲਾਜੀ ਅਤੇ ਰਿਜ਼ਰਵ ਖਿਡਾਰੀ ਅਰਜੁਨ ਕਾਧੇ ਨੂੰ ਬਾਹਰ ਕਰ ਦਿੱਤਾ ਗਿਆ ਹੈ।


