- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਰਾਨ ਨੂੰ ਚਿਤਾਵਨੀ ਦੇਣ ਲਈ ਅਮਰੀਕਾ ਤੈਨਾਤ ਕਰੇਗਾ ‘ਕਰੀਅਰ ਸਟ੍ਰਾਈਕ ਗਰੁੱਪ’
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਈਰਾਨ ਨੂੰ ਇਕ ਸਪੱਸ਼ਟ ਸੰਦੇਸ਼ ਭੇਜਣ ਲਈ ਪੱਛਮੀ ਏਰੀਆ ‘ਯੂ.ਐਸ.ਐਸ. ਅਬਰਾਹਿਮ ਲਿੰਕਨ ਕਰੀਅਰ ਸਟ੍ਰਾਈਕ ਗਰੁੱਪ’ ਅਤੇ ਇਕ ਬੰਬਾਰੀ ਕਾਰਜ ਬਲ ਤਾਇਨਾਤ ਕਰ ਰਿਹਾ ਹੈ| ਇਸ ਸੰਦੇਸ਼ ਮੁਤਾਬਕ ਅਮਰੀਕੀ ਹਿੱਤਾਂ ਜਾਂ ਉਸ ਦੇ ਸਾਥੀਆਂ ਤੇ ਹੋਰ ਹਮਲਿਆਂ ਨਾਲ ਪੂਰੀ ਤਿਆਰੀ ਨਾਲ ਨਜਿੱਠਿਆ ਜਾਵੇਗਾ| ਬੋਲਟਨ ਵਿਚ ਕਿਹਾ ਕਿ ਇਰਾਨ ਤੋਂ ਮਿਲੇ ਕਈ ਪਰੇਸ਼ਾਨ ਕਰਨ ਵਾਲੇ ਅਤੇ ਤਣਾਅ ਵਧਾਉਣ ਵਾਲੇ ਸੰਕੇਤਾਂ ਅਤੇ ਚਿਤਾਵਨੀਆਂ ਦੇ ਜਵਾਬ ਵਿਚ ਪੱਛਮੀ ਏਸ਼ੀਆ ਵਿਚ ਯੂ.ਐਸ.ਐਸ. ਅਬਰਾਹਿਮ ਲਿੰਕਨ ਕਰੀਅਰ ਸਟ੍ਰਾਈਕ ਗਰੁੱਪ ਅਤੇ ਇਕ ਬੰਬਾਰੀ ਕਾਰਜ ਬਲ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ| ਬੋਲਟਨ ਨੇ ਦੱਸਿਆ ਕਿ ਅਜਿਹਾ ਕਰਨ ਦਾ ਉਦੇਸ਼ ਈਰਾਨੀ ਸ਼ਾਸਨ ਨੂੰ ਇਹ ਸਪੱਸ਼ਟ ਸੰਦੇਸ਼ ਦੇਣਾ ਹੈ ਕਿ ਅਮਰੀਕੀ ਹਿੱਤਾਂ ਜਾਂ ਸਾਡੇ ਸਾਥੀਆਂ ਤੇ ਹਰ ਹਮਲੇ ਨਾਲ ਪੂਰੀ ਤਿਆਰੀ ਨਾਲ ਨਜਿੱਠਿਆ ਜਾਵੇਗਾ| ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ,”ਅਮਰੀਕਾ ਈਰਾਨੀ ਸ਼ਾਸਨ ਨਾਲ ਯੁੱਧ ਨਹੀਂ ਚਾਹੁੰਦਾ ਪਰ ਅਸੀਂ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ|” ਜ਼ਿਕਰਯੋਗ ਹੈ ਕਿ ਇਹ ਕਦਮ ਚੁੱਕਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਮਹੀਨੇ ਭਾਰਤ ਨੂੰ ਇਰਾਨ ਤੋਂ ਤੇਲ ਖਰੀਦਣ ਵਿਚ ਮਿਲੀ ਛੋਟ ਨੂੰ ਖਤਮ ਕਰ ਦਿੱਤਾ ਸੀ ਤਾਂ ਜੋ ਈਰਾਨ ਤੋਂ ਤੇਲ ਬਰਾਮਦ ਖਤਮ ਕੀਤੀ ਜਾ ਸਕੇ| ਟਰੰਪ ਨੇ ਸੱਤਾ ਵਿਚ ਆਉਣ ਦੇ ਬਾਅਦ ਇਰਾਨ ਨਾਲ ਹੋਏ ਪਰਮਾਣੂ ਸਮਝੌਤੇ ਨਾਲ ਖੁਦ ਨੂੰ ਬੀਤੇ ਸਾਲ ਵੱਖ ਕਰ ਲਿਆ ਸੀ ਅਤੇ ਉਸ ਵਿਰੁੱਧ ਸਖਤ ਪਾਬੰਦੀਆਂ ਲਗਾਈਆਂ ਸਨ|


