ਖਲੀਲ ਅਹਿਮਦ ਨੂੰ ਆਈ. ਸੀ. ਸੀ. ਤੋਂ ਪਈ ਫਿਟਕਾਰ

ਨਵੀਂ ਦਿੱਲੀ – ਖੱਬੇ ਹੱਥ ਦੇ ਭਾਰਤੀ ਗੇਂਦਬਾਜ਼ ਖਲੀਲ ਅਹਿਮਦ ਨੂੰ ਮੁੰਬਈ ਵਿਚ ਖੇਡੇ ਗਏ ਚੌਥੇ ਵਨ ਡੇ ਵਿਚ ਵੈਸਟਇੰਡੀਜ਼ ਦੇ ਖਿਡਾਰੀ ਮਾਰਲਨ ਸੈਮੂਅਲਸ ਨੂੰ ਆਊਟ ਕਰਨ ਤੋਂ ਬਾਅਦ ਇਤਰਾਜ਼ਯੋਗ ਪ੍ਰਤੀਕਿਰਿਆ ਦੇਣ ਲਈ ਅਧਿਕਾਰਤ ਤੌਰ ‘ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਤੋਂ ਫਿਟਕਾਰ ਪਈ ਹੈ ਤੇ ਇਕ ਡੀ-ਮੈਰਿਟ ਅੰਕ ਵੀ ਦਿੱਤਾ ਗਿਆ ਹੈ। ਖਲੀਲ ਨੇ ਵੈਸਟਇੰਡੀਜ਼ ਦੀ ਪਾਰੀ ਦੇ 14ਵੇਂ ਓਵਰ ਵਿਚ ਸੈਮੂਅਲਸ ਨੂੰ ਆਊਟ ਕੀਤਾ ਸੀ ਤੇ ਜਦੋਂ ਵਿੰਡੀਜ਼ ਖਿਡਾਰੀ ਵਾਪਸ ਪਰਤ ਰਿਹਾ ਸੀ ਤਾਂ ਕਈ ਵਾਰ ਉਸ ‘ਤੇ ਰੌਲਾ ਪਾਇਆ ਸੀ। ਇਸ ਮੈਚ ਵਿਚ ਖਲੀਲ ਨੇ ਤਿੰਨ ਵਿਕਟਾਂ ਕੱਢੀਆਂ ਸਨ ਤੇ ਭਾਰਤ ਨੇ 224 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ।

VIA PUNJAB