- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੌਥੇ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਿਆ : ਰੋਹਿਤ
ਮੁੰਬਈ – ਵਨ ਡੇ ਕ੍ਰਿਕਟ ਵਿਚ ਤਿੰਨ ਦੋਹਰੇ ਸੈਂਕੜਿਆਂ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਭਾਰਤੀ ਓਪਨਰ ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਵਿਰੁੱਧ ਚੌਥੇ ਵਨ ਡੇ ਵਿਚ 162 ਦੌੜਾਂ ਬਣਾਉਣ ਤੋਂ ਬਾਅਦ ਕਿਹਾ ਕਿ ਉਸ ਨੇ ਅਜੇ ਚੌਥੇ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਿਆ। 137 ਗੇਂਦਾਂ ‘ਤੇ 166 ਦੌੜਾਂ ਦੀ ਬਿਹਤਰੀਨ ਪਾਰੀ ਨਾਲ ‘ਮੈਨ ਆਫ ਦਿ ਮੈਚ’ ਬਣੇ ਓਪਨਰ ਰੋਹਿਤ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, ”ਬੱਲੇਬਾਜ਼ੀ ਕਰਦਿਆਂ ਮੈਂ ਸੈਂਕੜੇ ਜਾਂ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਦਾ। ਮੈਂ ਸਿਰਫ ਬੱਲੇਬਾਜ਼ੀ ਕਰਨ ਉਤਰਦਾ ਹਾਂ, ਦੌੜਾਂ ਬਣਾਉਣਾ ਚਾਹੁੰਦਾ ਹਾਂ ਤੇ ਟੀਮ ਨੂੰ ਚੰਗੇ ਸਕੋਰ ਤਕ ਲਿਜਾਣਾ ਚਾਹੁੰਦਾ ਹਾਂ।” ਰੋਹਿਤ ਨੇ ਕਿਹਾ, ”ਮੈਂ ਜਿਹੜੇ ਤਿੰਨ ਦੋਹਰੇ ਸੈਂਕੜੇ ਬਣਾਏ ਸਨ, ਮੈਂ ਕਦੇ ਵੀ ਉਨ੍ਹਾਂ ਬਾਰੇ ਨਹੀਂ ਸੋਚਿਆ ਸੀ। ਜਦੋਂ ਮੈਂ ਇਸ ਮੈਚ ਵਿਚ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਮੇਰੇ ਜੋੜੀਦਾਰ ਅੰਬਾਤੀ ਰਾਇਡੂ ਨੇ ਮੈਨੂੰ ਕਿਹਾ ਸੀ ਕਿ ਮੈਂ ਚੌਥਾ ਦੋਹਰਾ ਸੈਂਕੜਾ ਬਣਾ ਸਕਦਾ ਹਾਂ ਪਰ ਮੈਂ ਸਿਰਫ ਆਪਣੀ ਬੱਲੇਬਾਜ਼ੀ ‘ਤੇ ਧਿਆਨ ਦੇ ਰਿਹਾ ਸੀ ਤੇ ਮੈਂ ਦੋਹਰੇ ਸੈਂਕੜੇ ਬਾਰੇ ਕੁਝ ਨਹੀਂ ਸੋਚਿਆ।”
ਓਪਨਰ ਨੇ ਨਾਲ ਹੀ ਕਿਹਾ ਕਿ ਉਸ ਦੀ ਤੇ ਰਾਇਡੂ ਦੀ ਦੋਹਰੇ ਸੈਂਕੜੇ ਵਾਲੀ ਸਾਂਝੇਦਾਰੀ ਨੇ ਮੈਚ ਦਾ ਪਾਸਾ ਬਦਲ ਦਿੱਤਾ। ਰੋਹਿਤ ਨੇ ਕਿਹਾ, ”ਦੋ ਵਿਕਟਾਂ ਜਲਦ ਡਿੱਗਣ ਤੋਂ ਬਾਅਦ ਅਸੀਂ ਬਿਹਤਰ ਖੇਡ ਦਿਖਾਈ। ਮੇਰੇ ਤੇ ਰਾਇਡੂ ਵਿਚਾਲੇ 211 ਦੌੜਾਂ ਦੀ ਵੱਡੀ ਸਾਂਝੇਦਾਰੀ ਨੇ ਮੈਚ ਦਾ ਪਾਸਾ ਬਦਲ ਦਿੱਤਾ। ਸਾਰੇ ਚਾਰ ਮੈਚਾਂ ਵਿਚ ਅਸੀਂ ਵੱਡੀਆਂ ਸਾਂਝੇਦਾਰੀਆਂ ਕੀਤੀਆਂ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਮੁਕਾਬਲੇ ਵਿਚ ਬਣੇ ਹੋਏ ਹਾਂ ਤੇ ਵੱਡੇ ਸਕੋਰ ਬਣਾ ਰਹੇ ਹਾਂ। ਅਸੀਂ ਸਾਂਝੇਦਾਰੀ ਦਾ ਮਹੱਤਵ ਸਮਝਦੇ ਹਾਂ। ਜਦੋਂ ਤੁਸੀਂ ਇਕ ਵਾਰ ਵਿਕਟ ‘ਤੇ ਟਿਕ ਜਾਂਦੇ ਹੋ ਤਾਂ ਤੁਹਾਨੂੰ ਵੱਡੀ ਸਾਂਝੇਦਾਰੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”


