ਚੀਨ ‘ਚ ਆਪਣੀ ਰਿਪੋਰਟਰ ਦਾ ਵੀਜ਼ਾ ਖਾਰਜ ਹੋਣ ਕਾਰਨ ਚਿੰਤਾ ‘ਚ ਅਮਰੀਕਾ

ਵਾਸ਼ਿੰਗਟਨ – ਅਮਰੀਕੀ ਅੰਬੈਸੀ ਨੇ ਕਿਹਾ ਕਿ ਉਹ ਚੀਨ ‘ਚ ਵਿਦੇਸ਼ੀ ਅਤੇ ਘਰੇਲੂ ਪੱਤਰਕਾਰਾਂ ਦੇ ਕੰਮ ‘ਤੇ ਲੱਗੀਆਂ ਰੋਕਾਂ ਨੂੰ ਲੈ ਕੇ ਬਹੁਤ ਚਿੰਤਤ ਹਨ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦ ਚੀਨ ਨੇ ਇਕ ਏਜੰਸੀ ਲਈ ਅਮਰੀਕੀ ਮਹਿਲਾ ਪੱਤਰਕਾਰ ਨੂੰ ਵੀਜ਼ਾ ਦੋਬਾਰਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਕਮਿਊਨਿਸਟ ਸਰਕਾਰ ਵਲੋਂ ਵੀਜ਼ਾ ਅਰਜ਼ੀ ਖਾਰਜ ਕਰਨ ਤੋਂ ਬਾਅਦ ਪੱਤਰਕਾਰ ਮੇਘਾ ਰਾਜਗੋਪਾਲਨ ਨੂੰ ਦੇਸ਼ ਛੱਡਣਾ ਪਿਆ। ਇਸ ਨੂੰ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਵਿਸ਼ਿਆਂ ‘ਤੇ ਉਨ੍ਹਾਂ ਦੇ ਕੰਮ ਨੂੰ ਲੈ ਕੇ ਸਜ਼ਾ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਚੀਨ ਨੇ ਰਾਜਗੋਪਾਲਨ ਨੂੰ ਦੇਸ਼ ‘ਚੋਂ ਕੱਢਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਅੰਬੈਸੀ ਦੇ ਬਿਆਨ ‘ਚ ਉਨ੍ਹਾਂ ਦੇ ਨਾਮ ਦਾ ਜ਼ਿਕਰ ਨਹੀਂ ਹੈ। ਅੰਬੈਸੀ ਨੇ ਕਿਹਾ ਕਿ ਚੀਨ ‘ਚ ਵਧੀਆ ਆਜ਼ਾਦੀ ਦੀ ਜ਼ਰੂਰਤ ਹੈ ਕਿਉਂਕਿ ਇਸ ਦਾ ਸਬੰਧ ਅਮਰੀਕਾ ‘ਚ ਚੀਨੀ ਮੀਡੀਆ ਨੂੰ ਮਿਲਣ ਵਾਲੀ ਆਜ਼ਾਦੀ ਤੋਂ ਹੈ।

VIA PUNJAB