- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
‘ਡੋਨਾਲਡ ਟਰੰਪ ਦੇ ਅੱਗੇ ਨਹੀਂ ਝੁਕੇਗਾ ਨਿਆਂ ਵਿਭਾਗ’
ਵਾਸ਼ਿੰਗਟਨ – ਅਮਰੀਕੀ ਅਟਾਰਨੀ ਜਨਰਲ ਜੇਫ ਸੇਸ਼ੰਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਪਲਟਵਾਰ ਕੀਤਾ ਹੈ। ਸੇਸ਼ੰਸ ਨੇ ਆਖਿਆ ਕਿ ਨਿਆਂ ਵਿਭਾਗ ਕਿਸੇ ਵੀ ਤਰ੍ਹਾਂ ਦੇ ਰਾਜਨੀਤਕ ਦਬਾਅ ਦੇ ਅੱਗੇ ਨਹੀਂ ਝੁਕੇਗਾ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸੇਸ਼ੰਸ ਨੇ ਇਹ ਪ੍ਰਤੀਕਿਰਿਆ ਟਰੰਪ ਦੇ ਉਸ ਬਿਆਨ ‘ਤੇ ਦਿੱਤੀ ਹੈ ਜਿਸ ‘ਚ ਟਰੰਪ ਨੇ ਕਿਹਾ ਸੀ ਕਿ ਸੇਸ਼ੰਸ ਦਾ ਆਪਣੇ ਵਿਭਾਗ ‘ਤੇ ਕੋਈ ਕੰਟਰੋਲ ਨਹੀਂ ਹੈ। ਟਰੰਪ ਕਈ ਮੌਕਿਆਂ ‘ਤੇ ਨਿਆਂ ਵਿਭਾਗ ਦੀ ਨਿੰਦਾ ਕਰ ਚੁੱਕੇ ਹਨ ਕਿਉਂਕਿ ਨਿਆਂ ਵਿਭਾਗ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਸਖਤ ਰੂਸੀ ਦਖਲਅੰਦਾਜ਼ੀ ਦੀ ਜਾਂਚ ਕਰ ਰਿਹਾ ਹੈ। ਸੇਸ਼ੰਸ ਸ਼ੁਰੂਆਤ ‘ਚ ਟਰੰਪ ਦੇ ਚੋਣ ਅਭਿਆਨ ਦੇ ਸਮਰਥਨ ਸਨ ਪਰ ਬਾਅਦ ‘ਚ ਉਨ੍ਹਾਂ ਨੇ ਖੁਦ ਨੂੰ ਇਸ ਮਾਮਲੇ ਤੋਂ ਵੱਖ ਕਰਕੇ ਜਾਂਚ ਦਾ ਜ਼ਿੰਮਾ ਆਪਣੇ ਡਿਪਟੀ ਰਾਜ ਰੋਜਨਸਟਾਈਨ ਨੂੰ ਸੌਂਪ ਦਿੱਤਾ ਸੀ। ਸਪੈਸ਼ਲ ਕਾਊਂਸਿਲ ਰਾਬਰਟ ਮੂਲਰ ਵੱਲੋਂ ਕੀਤੀ ਜਾ ਰਹੀ ਜਾਂਚ ਕਾਰਨ ਵੀ ਟਰੰਪ ਅਕਸਰ ਟਵਿੱਟਰ ‘ਤੇ ਵੀ ਭੜਾਸ ਕੱਢਦੇ ਰਹਿੰਦੇ ਹਨ। 2 ਦਿਨ ਪਹਿਲਾਂ ਇਸ ਜਾਂਚ ‘ਚ ਨਾਟਕੀ ਮੋੜ ਉਸ ਵੇਲੇ ਆਇਆ ਜਦੋਂ ਟਰੰਪ ਦੇ ਅਭਿਆਨ ਦੇ ਸਾਬਕਾ ਪ੍ਰਬੰਧਕ ਪਾਲ ਮੈਨਫਾਰਟ ਨੂੰ ਟੈਕਸ ਅਤੇ ਬੈਂਕ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ ਅਤੇ ਟਰੰਪ ਦੇ ਸਾਬਕਾ ਨਿੱਜੀ ਵਕੀਲ ਮਾਈਕਲ ਕੋਹੇਨ ਨੇ ਟੈਕਸ ਚੋਰੀ, ਬੈਂਕ ਧੋਖਾਧੜੀ ਅਤੇ ਕੈਂਪੇਨ ਦੇ ਵਿੱਤ ਨਿਯਮਾਂ ਦੇ ਉਲੰਘਣ ਦੇ ਮਾਮਲੇ ‘ਚ ਦੋਸ਼ ਸਵੀਕਾਰ ਕੀਤਾ।


