- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਨੇ ਈਰਾਨ ‘ਤੇ ਲਾਏ ਨਵੇਂ ਬੈਨ, ਭਾਰਤ ‘ਤੇ ਵੀ ਪਵੇਗਾ ਅਸਰ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਮਾਣੂ ਕਰਾਰ ਨੂੰ ਲੈ ਕੇ ਈਰਾਨ ‘ਤੇ ਨਵੇਂ ਸਿਰੇ ਤੋਂ ਬੈਨ ਲਾਏ ਹਨ। ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ 2015 ‘ਚ ਹੋਏ ਪਰਮਾਣੂ ਸਮਝੌਤੇ ਤੋਂ ਹਟਣ ਤੋਂ ਬਾਅਦ ਫਿਰ ਤੋਂ ਬੈਨ ਲਾਏ ਜਾ ਰਹੇ ਹਨ। ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਹੋਏ ਇਸ ਸਮਝੌਤੇ ਨੂੰ ਫਿਜੂਲ ਕਰਾਰ ਦਿੰਦੇ ਹੋਏ ਉਸ ਨੂੰ ਤੋੜ ਦਿੱਤਾ ਸੀ। ਟਰੰਪ ਵਲੋਂ ਲਾਏ ਗਏ ਬੈਨ ਕਾਰਨ ਈਰਾਨ ਦੇ ਆਟੋਮੋਬਾਈਲ ਸੈਕਟਰ ਦੇ ਨਾਲ-ਨਾਲ ਉਸ ਦੇ ਸੋਨੇ ਅਤੇ ਕੀਮਤੀ ਧਾਤੂਆਂ ‘ਚ ਵਪਾਰ ‘ਤੇ ਵੀ ਬੈਨ ਲੱਗ ਜਾਵੇਗਾ। ਈਰਾਨ ‘ਤੇ ਲਾਏ ਗਏ ਬੈਨ ਤਹਿਤ ਉੱਥੋਂ ਦੀ ਸਰਕਾਰ ਅੱਜ ਤੋਂ ਅਮਰੀਕੀ ਕਰੰਸੀ ਨਹੀਂ ਖਰੀਦ ਸਕੇਗੀ। ਜਦਕਿ ਪਰਮਾਣੂ ਬੈਨ 5 ਨਵੰਬਰ, 2018 ਤੋਂ ਲਾਗੂ ਹੋਵੇਗਾ। ਇਸ ਨਾਲ ਪੈਟਰੋਲੀਅਮ ਸਬੰਧਤ ਲੈਣ-ਦੇਣ ਰੁੱਕੇਗਾ। ਦੱਸਣਯੋਗ ਇਸ ਸਾਲ ਮਈ ਮਹੀਨੇ ਵਿਚ ਟਰੰਪ ਨੇ ਈਰਾਨ ਦੇ ਪਰਮਾਣੂ ਸਮਝੌਤੇ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਸੀ। ਈਰਾਨ ‘ਤੇ ਨਵੇਂ ਸਿਰੇ ਤੋਂ ਬੈਨ ਲਾਗੂ ਹੋਣ ਤੋਂ ਬਾਅਦ ਭਾਰਤ ਵਰਗੇ ਦੇਸ਼ਾਂ ‘ਤੇ ਅਸਰ ਪਵੇਗਾ। ਈਰਾਨ ਨਾਲ ਭਾਰਤ ਦੇ ਇਤਿਹਾਸਕ ਵਪਾਰਕ ਰਿਸ਼ਤੇ ਹਨ। ਓਧਰ ਟਰੰਪ ਦਾ ਮੰਨਣਾ ਹੈ ਕਿ ਆਰਥਿਕ ਦਬਾਅ ਕਾਰਨ ਈਰਾਨ ਨਵੇਂ ਸਮਝੌਤੇ ਲਈ ਰਾਜ਼ੀ ਹੋ ਜਾਵੇਗਾ ਅਤੇ ਆਪਣੀ ਨੁਕਸਾਨਦੇਹ ਗਤੀਵਿਧੀਆਂ ਰੋਕ ਦੇਵੇਗਾ। ਟਰੰਪ ਨੇ ਇਨ੍ਹਾਂ ਪਾਬੰਦੀਆਂ ਨੂੰ ਤੋੜਨ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਈਰਾਨ ਦੀ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਨੂੰ ਰੋਕਣ ਲਈ ਸਹਿਯੋਗ ਦੀ ਅਪੀਲ ਕੀਤੀ ਹੈ। ਪਾਬੰਦੀਆਂ ਨੂੰ ਲਾਗੂ ਕਰਦੇ ਹੋਏ ਟਰੰਪ ਨੇ ਇਹ ਵੀ ਕਿਹਾ ਕਿ ਉਹ ਈਰਾਨ ਨਾਲ ਨਵਾਂ ਪਰਮਾਣੂ ਸਮਝੌਤਾ ਕਰਨ ਲਈ ਤਿਆਰ ਹਨ। ਇਸ ਲਈ ਦੋਵੇਂ ਦੇਸ਼ ਗੱਲਬਾਤ ਸ਼ੁਰੂ ਕਰ ਸਕਦੇ ਹਨ।


