- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੈਸਟ ਦਰਜਾਬੰਦੀ ਵਿੱਚ ਭਾਰਤ ਤੇ ਕੋਹਲੀ ਦੀ ਬਾਦਸ਼ਾਹਤ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਦੀ ਤਾਜ਼ਾ ਜਾਰੀ ਟੈਸਟ ਦਰਜਾਬੰਦੀ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੋਈ ਹੈ, ਜਦਕਿ ਟੀਮ ਰੈਂਕਿੰਗ ਵਿੱਚ ਭਾਰਤ ਪਹਿਲੇ ਸਥਾਨ ’ਤੇ ਹੈ। ਆਸਟਰੇਲੀਆ ਦੌਰੇ ’ਤੇ 2-1 ਨਾਲ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਦਾ ਕਪਤਾਨ ਕੋਹਲੀ 922 ਅੰਕਾਂ ਨਾਲ ਸਭ ਤੋਂ ਉਪਰ ਹੈ। ਨਿਊਜ਼ੀਲੈਂਡ ਟੀਮ ਦਾ ਕਪਤਾਨ ਕੇਨ ਵਿਲੀਅਮਸਨ (913 ਅੰਕ) ਦੂਜੇ ਸਥਾਨ ’ਤੇ ਹੈ, ਜਦਕਿ ਚੇਤੇਸ਼ਵਰ ਪੁਜਾਰਾ (881 ਅੰਕ) ਤੀਜੇ ਸਥਾਨ ’ਤੇ ਹੈ। ਟੀਮ ਦਰਜਾਬੰਦੀ ਵਿੱਚ ਭਾਰਤ ਪਹਿਲੇ, ਜਦਕਿ ਨਿਊਜ਼ੀਲੈਂਡ ਦੂਜੇ ਸਥਾਨ ’ਤੇ ਹੈ।ਦੱਖਣੀ ਅਫਰੀਕਾ (ਤੀਜੇ), ਇੰਗਲੈਂਡ (ਚੌਥੇ) ਅਤੇ ਆਸਟਰੇਲੀਆ (ਪੰਜਵੇਂ) ਦੀਆਂ ਟੀਮਾਂ ਪਹਿਲੇ ਪੰਜ ਵਿੱਚ ਸ਼ਾਮਲ ਹਨ।ਗੇਂਦਬਾਜ਼ਾਂ ਦੀ ਸੂਚੀ ਵਿੱਚ ਪਹਿਲੇ ਦਸ ਵਿੱਚ ਭਾਰਤ ਦੇ ਦੋ ਗੇਂਦਬਾਜ਼ ਰਵਿਚੰਦਰਨ ਅਸ਼ਵਿਨ (ਛੇਵਾਂ ਸਥਾਨ) ਅਤੇ ਰਵਿੰਦਰ ਜਡੇਜਾ (ਦਸਵਾਂ ਸਥਾਨ) ਸ਼ਾਮਲ ਹਨ। ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਬੁੱਧਵਾਰ ਨੂੰ ਲਾਰਡਜ਼ ਦੇ ਮੈਦਾਨ ’ਤੇ ਆਇਰਲੈਂਡ ਖ਼ਿਲਾਫ਼ ਖੇਡੇ ਜਾਣ ਵਾਲੇ ਇੱਕੋ-ਇੱਕ ਟੈਸਟ ਮੈਚ (ਚਾਰ ਰੋਜ਼ਾ) ਮੁਕਾਬਲੇ ਤੋਂ ਸੱਟ ਕਾਰਨ ਬਾਹਰ ਹੋ ਗਿਆ ਨਹੀਂ ਤਾਂ ਉਸ ਕੋਲ ਪਹਿਲੇ ਸਥਾਨ ’ਤੇ ਪਹੁੰਚਣ ਦਾ ਮੌਕਾ ਸੀ।ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਚੋਟੀ ’ਤੇ ਕਾਬਜ਼ ਪੈਟ ਕਮਿਨਸ ਅਤੇ ਇੰਗਲੈਂਡ ਲਈ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਐਂਡਰਸਨ ਵਿਚਾਲੇ 16 ਅੰਕਾਂ ਦਾ ਫ਼ਰਕ ਹੈ। ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ (ਮੌਜੂਦਾ ਦਰਜਾਬੰਦੀ ਤਿੰਨ) ਨੇ ਨਵੰਬਰ ਵਿੱਚ ਐਂਡਰਸਨ ਨੂੰ ਪਹਿਲੇ ਸਥਾਨ ਤੋਂ ਪਛਾੜ ਦਿੱਤਾ ਸੀ। ਇਸ ਮਗਰੋਂ ਆਸਟਰੇਲੀਆ ਦੇ ਪੈਟ ਕਮਿਨਜ਼ ਨੇ ਇਸ ਸਥਾਨ ’ਤੇ ਆਪਣਾ ਕਬਜ਼ਾ ਕਰ ਲਿਆ ਅਤੇ ਐਂਡਰਸਨ ਦੂਜੇ ਸਥਾਨ ’ਤੇ ਹੈ। ਦਰਜਾਬੰਦੀ ਵਿੱਚ ਬਦਾਸ਼ਾਹਤ ਕਾਇਮ ਕਰਨ ਲਈ ਐਂਡਰਸਨ ਅਤੇ ਕਮਿਨਸ ਵਿਚਾਲੇ ਪਹਿਲੀ ਅਗਸਤ ਤੋਂ ਸ਼ੁਰੂ ਹੋਣ ਵਾਲੀ ਐਸ਼ੇਜ਼ ਲੜੀ ਦੌਰਾਨ ਟੱਕਰ ਹੋਵੇਗੀ।


