- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਰਾਇਣ ਤੇ ਪੋਲਾਰਡ ਭਾਰਤ ਖ਼ਿਲਾਫ਼ ਟੀ-20 ਵਿੰਡੀਜ਼ ਟੀਮ ’ਚ ਸ਼ਾਮਲ
ਅਨੁਭਵੀ ਸੁਨੀਲ ਨਰਾਇਣ ਅਤੇ ਕੀਰੋਨ ਪੋਲਾਰਡ ਨੂੰ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਦੋ ਮੁਕਾਬਲਿਆਂ ਲਈ ਵੈਸਟ ਇੰਡੀਜ਼ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਅਤੇ ਮੇਜ਼ਬਾਨ ਟੀਮ ਵਿਚਾਲੇ ਪਹਿਲਾ ਟੀ-20 ਮੈਚ 3 ਅਗਸਤ ਨੂੰ ਅਮਰੀਕਾ ਦੇ ਫਲੋਰਿਡਾ ਵਿੱਚ ਖੇਡਿਆ ਜਾਵੇਗਾ।ਵਿਕਟਕੀਪਰ-ਬੱਲੇਬਾਜ਼ ਐਂਥਨੀ ਬਰਾਂਬਲ ਪਹਿਲੇ ਦੋ ਟੀ-20 ਮੈਚ ਖੇਡਣ ਵਾਲੀ ਟੀਮ ਵਿੱਚ ਇਕਲੌਤਾ ਨਵਾਂ ਚਿਹਰਾ ਹੈ। ਵੈਸਟ ਇੰਡੀਜ਼ ਕ੍ਰਿਕਟ ਬੋਰਡ ਨੇ ਕਿਹਾ ਕਿ ਚੋਣ ਕਮੇਟੀ ਛੇ ਅਗਸਤ ਨੂੰ ਹੋਣ ਵਾਲੇ ਤੀਜੇ ਟੀ-20 ਮੈਚ ਮੌਕੇ ਟੀਮ ਵਿੱਚ ਬਦਲਾਅ ਕਰ ਸਕਦੀ ਹੈ।ਕਪਤਾਨ ਕਾਰਲੋਸ ਬਰੈਥਵੇਟ ਦੀ ਅਗਵਾਈ ਵਾਲੀ ਟੀਮ ਵਿੱਚ ਹਰਫ਼ਨਮੌਲਾ ਆਂਦਰੇ ਰੱਸਲ ਵੀ ਹੈ, ਸ਼ਰਤ ਹੈ ਕਿ ਉਹ ਪੂਰੀ ਤਰ੍ਹਾਂ ਸਿਹਤਯਾਬ ਹੋਵੇ। ਖੱਬੇ ਗੋਡੇ ਦੀ ਸੱਟ ਕਾਰਨ ਰੱਸਲ ਨੂੰ ਵਿਸ਼ਵ ਕੱਪ ਵਿਚਕਾਰ ਹੀ ਛੱਡਣਾ ਪਿਆ ਸੀ। ਚੋਣ ਕਮੇਟੀ ਦੇ ਅੰਤਰਿਮ ਪ੍ਰਧਾਨ ਰੌਬਰਟ ਹੇਅਨਜ਼ ਨੇ ਕਿਹਾ ਕਿ ਅਨੁਭਵੀ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਕੈਨੇਡਾ ਵਿੱਚ ਜੀਟੀ-20 ਖੇਡਣ ਕਾਰਨ ਇਸ ਲੜੀ ਦਾ ਹਿੱਸਾ ਨਹੀਂ ਹੋਵੇਗਾ। ਇਸ ਦੀ ਥਾਂ ਜੌਹਨ ਕੈਂਪਬੈੱਲ ਨੂੰ ਚੁਣਿਆ ਗਿਆ ਹੈ। ਨਰਾਇਣ ਨੇ ਆਖ਼ਰੀ ਟੀ-20 ਮੈਚ ਇੰਗਲੈਂਡ ਖ਼ਿਲਾਫ਼ ਦੋ ਸਾਲ ਪਹਿਲਾਂ ਖੇਡਿਆ ਸੀ, ਜਦਕਿ ਪੋਲਾਰਡ ਨੇ ਬੀਤੇ ਸਾਲ ਨਵੰਬਰ ਵਿੱਚ ਆਖ਼ਰੀ ਟੀ-20 ਵਿੱਚ ਹਿੱਸਾ ਲਿਆ ਸੀ। ਭਾਰਤੀ ਟੀਮ ਤਿੰਨ ਇੱਕ ਰੋਜ਼ਾ ਅਤੇ ਦੋ ਟੈਸਟ ਮੈਚਾਂ ਦੀ ਲੜੀ ਵੀ ਖੇਡੇਗੀ।


