ਡੈਬਿਊ ਟੈਸਟ ‘ਚ ਅਰਧਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਖਿਡਾਰੀ ਬਣੇ ਹਨੁਮਾ ਬਿਹਾਰੀ

ਨਵੀਂ ਦਿੱਲੀ – ਓਵਲ ਟੈਸਟ ‘ਚ ਟੀਮ ਇੰਡੀਆ ਲਈ ਡੈਬਿਊ ਕਰਨ ਵਾਲੇ ਨੌਜਵਾਨ ਬੱਲੇਬਾਜ਼ ਹਨੁਮਾ ਬਿਹਾਰੀ ਆਪਣੀ ਦਮਦਾਰ ਪਾਰੀ ਦੀ ਵਜ੍ਹਾ ਨਾਲ ਸੁਰਖੀਆਂ ‘ਚ ਹਨ। ਭਾਰਤੀ ਪਾਰੀ ਦੇ 35ਵੇਂ ਓਵਰ ‘ਚ ਅਜਿੰਕਯ ਰਹਾਣੇ ਦੇ ਆਊਟ ਹੋਣ ਤੋਂ ਬਾਅਦ ਮੈਦਾਨ ‘ਤੇ ਆਉਣ ਵਾਲੇ ਹਨੁਮਾ ਭਾਰਤ ਲਈ ਟੈਸਟ ਕ੍ਰਿਕਟ ‘ਚ ਆਪਣਾ ਪਹਿਲਾਂ ਮੈਚ ਖੇਡਦੇ ਹੋਏ 50 ਪਲਸ ਦਾ ਸਕੋਰ ਬਣਾਉਣ ਵਾਲੇ 26 ਵੇਂ ਭਾਰਤੀ ਬੱਲੇਬਾਜ਼ ਹਨ, ਇਸ ਤੋਂ ਪਹਿਲਾਂ ਹਾਰਦਿਕ ਪੰਡਯਾ ਨੇ ਜੁਲਾਈ 2017 ‘ਚ ਆਪਣੇ ਡੈਬਿਊ ਟੈਸਟ ‘ਚ 50 ਦੌੜਾਂ ਬਣਾਈਆਂ ਸਨ ਵੈਸੇ ਹਨੁਮਾ ਨੇ 124 ਗੇਂਦਾਂ ‘ਤੇ ਸੱਤ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 56 ਦੌੜਾਂ ਦੀ ਪਾਰੀ ਖੇਡੀ, ਉਨ੍ਹਾਂ ਨੇ ਮੋਇਨ ਅਲੀ ਨੇ ਵਿਕਟਕੀਪਰ ਜਾਨੀ ਬੇਅਰਸਟੋ ਦੇ ਹੱਥੋਂ ਕੈਚ ਕਰਵਾਇਆ। ਇੰਨਾ ਹੀ ਨਹੀਂ 24 ਸਾਲ ਦੇ ਹਨੁਮਾ ਇੰਗਲੈਂਡ ‘ਚ ਡੈਬਿਊ ਕਰਦੇ ਹੋਏ ਅਰਧਸੈਂਕੜਾ ਲਗਾਉਣ ਵਾਲੇ ਸਿਰਫ ਚੌਥੇ ਭਾਰਤੀ ਬੱਲੇਬਾਜ਼ ਵੀ ਹਨ। ਇਸ ਤੋਂ ਪਹਿਲਾਂ ਰੂਸੀ ਮੋਦੀ, ਰਾਹੁਲ ਦ੍ਰਵਿੜ ਅਤੇ ਸੌਰਭ ਗਾਂਗੁਲੀ ਨੇ ਅਜਿਹਾ ਰਿਕਾਰਡ ਬਣਾਇਆ ਹੈ। ਇਨ੍ਹਾਂ ਤਿੰਨਾਂ ਨੇ ਇਸ ਕਾਰਨਾਮਾ ਲਾਰਡਸ ‘ਚ ਕੀਤਾ। ਮੋਦੀ ਨੇ 1946 ‘ਚ ਤਾਂ ਦ੍ਰਵਿੜ ਅਤੇ ਗਾਂਗੁਲੀ ਨੇ 1996 ‘ਚ ਡੈਬਿਊ ਟੈਸਟ ‘ਚ ਅਰਧਸੈਂਕੜਾ ਲਗਾਇਆ ਸੀ। ਜਦਕਿ ਮੋਦੀ ਨੇ ਇਹ ਪਹਿਲੀ ਪਾਰੀ ‘ਚ ਅਜੇਤੂ 56 ਦੌੜਾਂ ਬਣਾਉਣ ਤੋਂ ਬਾਅਦ ਦੂਜੀ ਪਾਰੀ ‘ਚ 21 ਦੌੜਾਂ ਬਣਾਈਆਂ ਸਨ। ਉਥੇ ਸੌਰਭ ਗਾਂਗੁਲੀ ਨੇ ਡੈਬਿਊ ਟੈਸਟ ਦੀ ਇਕਮਾਤਰ ਪਾਰੀ ‘ਚ 131 ਅਤੇ ਦ੍ਰਾਵਿੜ ਨੇ 95 ਦੌੜਾਂ ਬਣਾਈਆਂ ਸਨ।

VIA PUNJAB