- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਪਾਇਰ ਦੇ ਫੈਸਲੇ ਦਾ ਵਿਰੋਧ ਕਰਨ ‘ਤੇ ਐਂਡਰਸਨ ਨੂੰ ਲੱਗਾ ਜੁਰਮਾਨਾ
ਲੰਡਨ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ‘ਤੇ ਭਾਰਤ ਖਿਲਾਫ ਪੰਜਵੇਂ ਅਤੇ ਆਖਰੀ ਕ੍ਰਿਕਟ ਮੈਚ ਦੇ ਦੂਜੇ ਦਿਨ ਖੇਡ ਦੌਰਾਨ ਅੰਪਾਇਰ ਦੇ ਫੈਸਲੇ ਦਾ ਵਿਰੋਧ ਕਰਨ ‘ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਆਈ. ਸੀ. ਸੀ. ਦੇ ਬਿਆਨ ਮੁਤਾਬਕ ਜੁਰਮਾਨੇ ਤੋਂ ਇਲਾਵਾ ਇਸ ਤੇਜ਼ ਗੇਂਦਬਾਜ਼ ਦੇ ਅਨੁਸ਼ਾਸਨੀ ਰਿਕਾਰਡ ਵਿਚ ਇਕ ਡਿਮੈਰਿਟ ਅੰਕ ਵੀ ਜੋੜਿਆ ਗਿਆ। ਸਤੰਬਰ 2016 ਵਿਚ ਖੇਡ ਜਾਬਤਾ ਲਾਗੂ ਹੋਣ ਤੋਂ ਬਾਅਦ ਇਹ ਐਂਡਰਸਨ ਦਾ ਪਹਿਲਾ ਅਪਰਾਧ ਹੈ। ਇਹ ਘਟਨਾ ਭਾਰਤੀ ਪਾਰੀ ਦੇ 29ਵੇਂ ਓਵਰ ਵਿਚ ਹੋਈ ਜਦੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਖਿਲਾਫ ਲੈੱਗ ਬਿਫੋਰ ਵਿਕਟ ਦੀ ਅਸਫਲਤ ਅਪੀਲ ‘ਤੇ ਡੀ. ਆਰ. ਐੱਸ. ਤੋਂ ਬਾਅਦ ਉਸ ਨੂੰ ਅੰਪਾਇਰ ਕੁਮਾਰ ਧਰਮਸੇਨਾ ਤੋਂ ਆਪਣੀ ਕੈਪ ਖੋਹੰਦਿਆਂ ਅਤੇ ਹਮਲਾਵਾਰ ਤਰੀਕੇ ਨਾਲ ਗੱਲ ਕਰਦਿਆਂ ਦੇਖਿਆ ਗਿਆ। ਐਂਡਰਸਨ ਨੂੰ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨਾਲ ਜੁੜੀ ਆਈ. ਸੀ. ਸੀ. ਖੇਡ ਜਾਬਤਾ ਦੇ ਨਿਯਮ 2.1.5 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਜੋ ਅੰਤਰਰਾਸ਼ਟਰੀ ਮੈਚ ਦੌਰਾਨ ਅੰਪਾਇਰ ਦੇ ਫੈਸਲੇ ਦੇ ਪ੍ਰਤੀ ਵਿਰੋਧ ਜਤਾਉਣ ਨਾਲ ਜੁੜਿਆ ਹੈ। ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਨੇ ਅਪਰਾਧ ਅਤੇ ਆਈ. ਸੀ. ਸੀ. ਮੈਚ ਰੈਫਰੀ ਐਂਡੀ ਪਾਈਕ੍ਰਾ ਵਲੋਂ ਦਿੱਤੀ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ। ਇਹ ਦੋਸ਼ ਮੈਦਾਨੀ ਅੰਪਾਇਰ ਕੁਮਾਰ ਧਰਮਸੇਨਾ ਅਤੇ ਜੋਏਲ ਵਿਲਸਨ, ਤੀਜੇ ਅੰਪਾਇਰ ਬਰੂਸ ਆਕਸੇਨਫੋਰਡ ਅਤੇ ਚੌਥੇ ਅੰਪਾਇਰ ਟਿਮ ਰੋਬਿਨਸਨ ਨੇ ਲਗਾਏ ਸੀ।


