- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੇਜਿੰਦਰਪਾਲ ਸਿੰਘ ਨੇ ਭਾਰਤ ਦੀ ਝੋਲੀ ਪਾਇਆ ਸੱਤਵਾਂ ਸੋਨ ਤਗ਼ਮਾ
ਜਕਾਰਤਾ – ਭਾਰਤ ਦੇ ਤੇਜਿੰਦਰਪਾਲ ਸਿੰਘ ਤੂਰ ਨੇ ਰਿਕਾਰਡ ਤੋੜ ਪ੍ਰਦਰਸ਼ਨ ਕਰਦਿਆਂ 18ਵੀਆ ਏਸ਼ਿਆਈ ਖੇਡਾਂ ਦੇ ਅਥਲੈਟਿਕ ਮੁਕਾਬਲੇ ਦੇ ਗੋਲਾ ਸੁੱਟਣ (ਸ਼ਾਟ ਪੁੱਟ) ਮੁਕਾਬਲੇ ਵਿੱਚ ਅੱਜ 20.75 ਮੀਟਰ ਦਾ ਨਵਾਂ ਗੇਮਜ਼ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਜਿੱਤ ਲਿਆ। ਪੰਜਾਬ ਦੇ ਖੋਸਾ ਪਿੰਡੋ ਦੇ 23 ਸਾਲਾ ਤੇਜਿੰਦਰਪਾਲ ਸਿੰਘ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਖੇਡਾਂ ਵਿੱਚ ਭਾਰਤ ਨੂੰ ਅਥਲੈਟਿਕਸ ਦਾ ਪਹਿਲਾ ਅਤੇ ਕੁੱਲ ਸੱਤਵਾਂ ਸੋਨ ਤਗ਼ਮਾ ਦਿਵਾਇਆ। ਭਾਰਤ ਹੁਣ ਸੱਤ ਸੋਨੇ, ਪੰਜ ਚਾਂਦੀ ਅਤੇ 17 ਕਾਂਸੀ ਦੇ ਤਗ਼ਮਿਆਂ ਨਾਲ ਅੱਠਵੇਂ ਸਥਾਨ ’ਤੇ ਕਾਇਮ ਹੈ। ਚੀਨ 72 ਸੋਨੇ ਸਣੇ 153 ਤਗ਼ਮਿਆਂ ਨਾਲ ਚੋਟੀ ’ਤੇ ਹੈ। ਤੇਜਿੰਦਰਪਾਲ ਇਸ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵੱਚ 19.42 ਮੀਟਰ ਦੇ ਥਰੋਅ ਨਾਲ ਅੱਠਵੇਂ ਸਥਾਨ ’ਤੇ ਰਿਹਾ ਸੀ, ਜਦੋਂਕਿ ਪਿਛਲੇ ਸਾਲ ਭੁਵਨੇਸ਼ਵਰ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਉਸ ਨੇ 19.77 ਮੀਟਰ ਦੀ ਥਰੋਅ ਨਾਲ ਚਾਂਦੀ ਜਿੱਤੀ ਸੀ। ਨੇਵੀ ਵਿੱਚ ਤਾਇਨਾਤ ਤੇਜਿੰਦਰਪਾਲ ਨੇ ਆਪਣੀ ਪੰਜਵੀਂ ਥਰੋਅ ਵਿੱਚ 20.75 ਮੀਟਰ ਤੱਕ ਗੋਲਾ ਸੁੱਟਿਆ ਅਤੇ ਏਸ਼ਿਆਈ ਖੇਡਾਂ ਦਾ ਨਵਾਂ ਰਿਕਾਰਡ ਬਣਾਉਂਦਿਆਂ ਸੋਨ ਤਗ਼ਮਾ ਪੱਕਾ ਕੀਤਾ। ਉਸ ਨੇ ਛੇਵੀਂ ਅਤੇ ਆਖ਼ਰੀ ਥਰੋਅ ਵਿੱਚ ਵੀ 20 ਮੀਟਰ ਦੀ ਦੂਰੀ ਨਾਪੀ, ਜਦਕਿ ਹੋਰ ਕੋਈ ਅਥਲੀਟ 20 ਮੀਟਰ ਦਾ ਅੰਕੜਾ ਨਹੀਂ ਛੂਹ ਛਕਿਆ। ਪੰਜਾਬ ਦੇ ਇਸ ਅਥਲੀਟ ਦੀ ਪਹਿਲੀ ਥਰੋਅ 19.96 ਮੀਟਰ, ਦੂਜੀ 19.15 ਮੀਟਰ, ਚੌਥੀ 19.96 ਮੀਟਰ, ਪੰਜਵੀਂ 30.75 ਮੀਟਰ ਅਤੇ ਛੇਵੀਂ ਥਰੋਅ 20.00 ਮੀਟਰ ਰਹੀ। ਚੀਨ ਦੇ ਯਾਂਗ ਲਿਊ ਨੇ 19.52 ਮੀਟਰ ਦੀ ਥਰੋਅ ਨਾਲ ਚਾਂਦੀ ਅਤੇ ਕਜ਼ਾਖ਼ਸਤਾਨ ਦੇ ਇਵਾਨ ਇਵਾਨੋਵ ਨੇ 19.40 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਮਹਿਲਾਵਾਂ ਦੇ ਹੈਮਰ ਥਰੋਅ ਮੁਕਾਬਲੇ ਵਿੱਚ ਸਰਿਤਾ ਰੋਮਿਤ ਸਿੰਘ 62.03 ਮੀਟਰ ਦੇ ਥਰੋਅ ਨਾਲ ਪੰਜਵੇਂ ਸਥਾਨ ’ਤੇ ਰਹੀ। ਚੀਨ ਦੀ ਨਾ ਲਆਓ ਨੇ 71.42 ਮੀਟਰ ਦੇ ਥਰੋਅ ਨਾਲ ਸੋਨਾ ਜਿੱਤਿਆ। ਸਰਿਤਾ ਜੇਕਰ ਥੋੜ੍ਹਾ ਹੋਰ ਸੰਘਰਸ਼ ਕਰਦੀ ਤਾਂ ਉਹ ਕਾਂਸੀ ਦੇ ਤਗ਼ਮੇ ਤੱਕ ਪਹੁੰਚ ਸਕਦੀ ਸੀ, ਕਿਉਂਕਿ ਜਾਪਾਨੀ ਅਥਲੀਟ ਦਾ ਥਰੋਅ 62.95 ਮੀਟਰ ਰਿਹਾ ਸੀ। ਦਿਨ ਦੇ ਹੋਰ ਮੁਕਾਬਲਿਆਂ ਵਿੱਚ ਮਹਿਲਾਵਾਂ ਦੀ ਦਸ ਹਜ਼ਾਰ ਮੀਟਰ ਦੌੜ ਵਿੱਚ ਭਾਰਤ ਦੀ ਸੂਰਿਆ ਲੋਗਨਾਥਨ 32 ਮਿੰਟ 42.08 ਸੈਕਿੰਡ ਦਾ ਸਮਾਂ ਕੱਢ ਕੇ ਛੇਵੇਂ ਅਤੇ ਸੰਜੀਵਨੀ ਜਾਧਵ ਨੌਵੇਂ ਸਥਾਨ ’ਤੇ ਰਹੀ। ਇਸ ਦੌਰਾਨ ਦੁੱਤੀ ਚੰਦ ਨੇ ਮਹਿਲਾਵਾਂ ਦੀ 100 ਮੀਟਰ ਮੁਕਾਬਲੇ ਵਿੱਚ 11.38 ਸੈਕਿੰਡ ਦਾ ਸਮਾਂ ਕੱਢ ਦੇ ਤੀਜੇ ਸਥਾਨ ’ਤੇ ਰਹਿੰਦਿਆਂ ਸੈਮੀ ਫਾਈਨਲ ਲਈ ਕੁਆਲੀਫਾਈ ਕੀਤਾ। ਪੁਰਸ਼ ਲੰਮੀ ਛਾਲ ਮੁਕਾਬਲੇ ਵਿੱਚ ਸ੍ਰੀਸ਼ੰਕਰ ਨੇ 7.83 ਮੀਟਰ ਦੀ ਛਾਲ ਲਾਈ ਅਤੇ ਚੌਥੇ ਸਥਾਨ ’ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ। ਪੁਰਸ਼ਾਂ ਦੇ 400 ਮੀਟਰ ਮੁਕਾਬਲੇ ਦੇ ਸੈਮੀ ਫਾਈਨਲ ਵਿੱਚ ਭਾਰਤ ਦੇ ਮੁਹੰਮਦ ਅਨਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 45.30 ਸੈਕਿੰਡ ਦਾ ਸਮਾਂ ਕੱਢਦਿਆਂ ਚੋਟੀ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਰਾਜੀਵ ਅਰੋਕੀਆ ਨੇ 46.08 ਸੈਕਿੰਡ ਦਾ ਸਮਾਂ ਕੱਢ ਕੇ ਛੇਵੇਂ ਸਥਾਨ ’ਤੇ ਰਹਿੰਦਿਆਂ ਵੀ ਫਾਈਨਲ ਲਈ ਕੁਆਲੀਫਾਈ ਕੀਤਾ। ਚੇਤਨ ਬਾਲਾ ਸੁਬਰਮਣੀਅਮ ਨੇ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਚੇਤਨ ਆਪਣੇ ਗਰੁੱਪ ‘ਬੀ’ ਵਿੱਚ ਪੰਜਵੇਂ ਨੰਬਰ ’ਤੇ ਰਹਿ ਕੇ ਕੱਟ ਪਾਰ ਕਰਨ ਵਿੱਚ ਸਫਲ ਰਿਹਾ। ਚੇਤਨ ਨੇ ਦੂਜੇ ਯਤਨ ਵਿੱਚ 2.15 ਮੀਟਰ ਦੇ ਸਰਵੋਤਮ ਛਾਲ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। ਉਸ ਨੇ ਪਹਿਲਾ ਯਤਨ ਵਿੱਚ 2.10 ਮੀਟਰ ਦੀ ਉਚਾਈ ਤੈਅ ਕੀਤੀ ਸੀ।


