- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਵੇਟਲਿਫਟਰਾਂ ਦਾ ਮਾਯੂਸਕੁਨ ਪ੍ਰਦਰਸ਼ਨ ਜਾਰੀ
ਜਕਾਰਤਾ – ਭਾਰਤੀ ਖਿਡਾਰੀ ਵਿਕਾਸ ਠਾਕੁਰ ਨੇ ਏਸ਼ਿਆਈ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਅੱਜ ਪੁਰਸ਼ਾਂ ਦੇ 94 ਕਿਲੋ ਵਜ਼ਨ ਵਰਗ ਵਿੱਚ ਨਮੋਸ਼ੀਜਨਕ ਪ੍ਰਦਰਸ਼ਨ ਕੀਤਾ ਅਤੇ ਨੌਂ ਖਿਡਾਰੀਆਂ ਵਿੱਚੋਂ ਉਹ ਅੱਠਵੇਂ ਸਥਾਨ ’ਤੇ ਰਿਹਾ। ਇਸ ਮੁਕਾਬਲੇ ਵਿੱਚ ਓਲੰਪਿਕ ਚੈਂਪੀਅਨ ਇਰਾਨੀ ਖਿਡਾਰੀ ਸੋਹਰਾਬ ਮੋਰਾਦੀ ਨੇ ਸਟੈਚ ਵਿੱਚ ਵਿਸ਼ਵ ਰਿਕਾਰਡ ਤੋੜਦਿਆਂ ਸੋਨ ਤਗ਼ਮਾ ਜਿੱਤਿਆ। ਉਸ ਨੇ ਕੁੱਲ 410 ਕਿਲੋਗ੍ਰਾਮ ਵਜ਼ਨ ਚੁੱਕਿਆ। ਮੋਰਾਦੀ ਨੇ ਸਨੈਚ ਵਿੱਚ 189 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 221 ਕਿਲੋਗ੍ਰਾਮ ਵਜ਼ਨ ਚੁੱਕਿਆ। 24 ਸਾਲਾ ਭਾਰਤੀ ਵੇਟਲਿਫਟਰ ਵਿਕਾਸ ਕੁੱਲ 335 ਕਿਲੋ ਵਜ਼ਨ ਚੁੱਕ ਸਕਿਆ। ਉਸ ਨੇ ਸਨੈਚ ਵਿੱਚ 145 ਕਿਲੋਗ੍ਰਾਮ ਵਜ਼ਨ ਚੁੱਕਿਆ, ਜਿਸ ਵਿੱਚ ਉਸ ਦੇ ਪਹਿਲੇ ਦੋ ਯਤਨ ਅਸਫਲ ਰਹੇ, ਜਦਕਿ ਕਲੀਨ ਐਂਡ ਜਰਕ ਵਿੱਚ ਉਹ 190 ਕਿਲੋ ਵਜ਼ਨ ਹੀ ਉਠਾ ਸਕਿਆ।


