- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਥੈਰੇਸਾ ਮੇਅ ਅਹੁਦਾ ਛੱਡਣ ਲਈ ਤਿਆਰ, ਜੂਨ ਵਿੱਚ ਕਰੇਗੀ ਐਲਾਨ
ਲੰਡਨ – ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਦੇ ਰੂਪ ਵਿਚ ਅਸਤੀਫਾ ਦੇਣ ਦੀ ਇਕ ਤਰੀਕ ਤੇ ਸਹਿਮਤੀ ਜ਼ਾਹਿਰ ਕਰ ਦਿੱਤੀ| ਇਸ ਦੇ ਨਾਲ ਹੀ ਡਾਊਨਿੰਗ ਸਟ੍ਰੀਟ ਤੇ ਇਕ ਨਵੇਂ ਨੇਤਾ ਦੇ ਆਉਣ ਦਾ ਰਸਤਾ ਸਾਫ ਹੋ ਗਿਆ ਹੈ| ਕੰਜ਼ਰਵੇਟਿਵ ਨੇਤਾ ਬੋਰਿਸ ਜੌਨਸਨ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵਾ ਕਰ ਦਿੱਤਾ ਹੈ| ਪਾਰਟੀ ਦੇ ਸਾਂਸਦਾਂ (1922 ਕਮੇਟੀ) ਦੇ ਨਾਲ ਹੋਈ ਬੈਠਕ ਤੋਂ ਬਾਅਦ ਇਹ ਸਹਿਮਤੀ ਬਣੀ ਹੈ ਕਿ ਮੇਅ ਅਸਤੀਫਾ ਦੇਣ ਲਈ ਇਕ ਤਰੀਕ ਤੈਅ ਕਰੇਗੀ|ਮੇਅ ਇਹ ਕਦਮ ਚੌਥੀ ਵਾਰ ਹਾਊਸ ਆਫ ਕਾਮਨਜ਼ ਵਿਚ ਜੂਨ ਦੇ ਸ਼ੁਰੂ ਵਿਚ ਆਪਣੀ ਬ੍ਰੈਗਜ਼ਿਟ ਡੀਲ ਪੇਸ਼ ਕਰਨ ਤੋਂ ਬਾਅਦ ਚੁੱਕੇਗੀ| ਇਸ ਹਫਤੇ ਦੇ ਸ਼ੁਰੂ ਵਿਚ ਇਹ ਐਲਾਨ ਕੀਤਾ ਗਿਆ ਕਿ ਮੇਅ ਦਾ ਇਰਾਦਾ ਹੈ ਕਿ ਉਹ ਆਪਣੇ ਵਿਵਾਦਮਈ ਬ੍ਰੈਗਜ਼ਿਟ ਵਿਡ੍ਰਾਲ ਸਮਝੌਤਾ 3 ਜੂਨ ਨੂੰ ਹਾਊਸ ਆਫ ਕਾਮਨਜ਼ ਵਿਚ ਲਿਆਵੇਗੀ| ਇਸ ਡੀਲ ਨੂੰ 3 ਵਾਰ ਬ੍ਰਿਟੇਨ ਦੀ ਸੰਸਦ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ| ਹੁਣ ਚੌਥੀ ਵਾਰ 4 ਜੂਨ ਨੂੰ ਬ੍ਰਿਟਿਸ਼ ਸੰਸਦ ਵਿਚ ਪੇਸ਼ ਕੀਤਾ ਜਾਵੇਗਾ|


