- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਲੀਫੋਰਨੀਆ ਵਿੱਚ ਗੋਦਾਮ ਤੇ ਡਿੱਗਿਆ ਐਫ-16 ਫਾਈਟਰ ਜੈਟ
ਵਾਸ਼ਿੰਗਟਨ – ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਇਕ ਐਫ-16 ਫਾਈਟਰ ਜੈਟ ਹਾਦਸਾਗ੍ਰਸਤ ਹੋ ਗਿਆ| ਇਹ ਜੈਟ ਇਕ ਰੂਟੀਨ ਟਰੇਨਿੰਗ ਅਭਿਆਸ ਤੇ ਸੀ| ਇਹ ਮਾਰਚ ਏਅਰ ਰਿਜ਼ਰਵ ਬੇਸ ਨੇੜੇ ਸਥਿਤ ਇਕ ਗੋਦਾਮ ਵਿਚ ਜਾ ਕੇ ਕਰੈਸ਼ ਹੋ ਗਿਆ| ਬੇਸ ਦੇ ਬੁਲਾਰੇ ਨੇ ਦੱਸਿਆ ਕਿ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿਚ ਸਫਲ ਰਿਹਾ ਅਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ| ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ 3:30 ਵਜੇ ਹੋਇਆ| ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਲਾਸ ਏਂਜਲਸ ਤੋਂ ਕਰੀਬ 105 ਕਿਲੋਮੀਟਰ ਪੂਰਬ ਵਿਚ ਇਮਾਰਤ ਦੇ ਅੰਦਰ ਛੱਤ ਤੇ ਇਕ ਵੱਡਾ ਛੇਦ ਹੋ ਗਿਆ ਹੈ| ਜਹਾਜ਼ ਦਾ ਪਿਛਲਾ ਹਿੱਸਾ ਮੁੜਿਆ ਹੋਇਆ ਅਤੇ ਗਤੇ ਦੇ ਬਕਸੇ ਦਾ ਢੇਰ ਦਿਖਾਈ ਦੇ ਰਿਹਾ ਹੈ| ਗੋਦਾਮ ਵਿਚ ਕੰਮ ਕਰਨ ਵਾਲੇ ਕਰਮਚਾਰੀ ਡੈਨੀਅਲ ਗਾਲੇਗੋਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਹਾਜ਼ਾਂ ਦੇ ਆਉਣ ਤੇ ਜਾਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ ਪਰ ਹਾਦਸੇ ਦੇ ਸਮੇਂ ਤੋਂ ਪਹਿਲਾਂ ਦੀ ਆਵਾਜ਼ ਕਾਫੀ ਤੇਜ਼ ਸੀ| ਮਾਰਚ ਏਅਰ ਰਿਜ਼ਰਵ ਬੇਸ ਦੇ ਉਪ ਦਮਕਲ ਪ੍ਰਮੁੱਖ ਤਿਮੋਥੀ ਹੋਲੀਡੇਅ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਾਇਲਟ ਨਿਯਮਿਤ ਸਿਖਲਾਈ ਦੇ ਬਾਅਦ ਲੈਂਡਿੰਗ ਕਰ ਰਿਹਾ ਸੀ| ਉਨ੍ਹਾਂ ਨੇ ਕਿਹਾ,ਪਾਇਲਟ ਨੂੰ ਹਾਈਡ੍ਰੋਕਲੋਰਿਕ ਮੁਸ਼ਕਲਾਂ ਆਈਆਂ| ਉਹ ਜਹਾਜ਼ ਤੋਂ ਕੰਟਰੋਲ ਗਵਾ ਬੈਠਾ| ਉਨ੍ਹਾਂ ਨੇ ਦੱਸਿਆ ਕਿ ਗੋਦਾਮ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ ਅਤੇ ਕੋਈ ਵੱਡੀ ਅੱਗ ਨਹੀਂ ਲੱਗੀ| ਮਾਰਚ ਏਅਰ ਬੇਸ, ਕੈਲੀਫੋਰਨੀਆ ਵਿਚ ਰੀਵਰਸਾਈਡ ਕਾਊਂਟੀ ਦੇ ਕਰੀਬ ਸਥਿਤ ਹੈ| ਇਹ ਜਗ੍ਹਾ ਲਾਸ ਏਂਜਲਸ ਤੋਂ ਕਰੀਬ 105 ਕਿਲੋਮੀਟਰ ਦੂਰ ਹੈ| ਇਸ ਜਗ੍ਹਾ ਏਅਰ ਫੋਰਸ ਰਿਜ਼ਰਵ ਦੀ 452ਵੀਂ ਏਅਰ ਮੋਬਿਲਿਟੀ ਵਿੰਗ ਹੈ| ਬੇਸ ਤੇ 2,000 ਤੋਂ ਲੈ ਕੇ 6,000 ਦੇ ਵਿਚ ਏਅਰ ਫੋਰਸ ਰਿਜਰਵਿਸਟ ਅਤੇ ਦੂਜੇ ਕਰਮੀ ਰਹਿੰਦੇ ਹਨ| ਜਹਾਜ਼ ਹਾਦਸਾਗ੍ਰਸਤ ਹੋਣ ਦੇ ਬਾਅਦ ਬੇਸ ਤੋਂ ਹੋ ਕੇ ਲੰਘਣ ਵਾਲੇ ਉਤਰ-ਦੱਖਣ ਮਾਰਗ ਅਤੇ ਇੰਟਰਸਟੇਟ ਸੈਕਸ਼ਨ ਦੇ 215 ਨੂੰ ਦੋਹਾਂ ਦਿਸ਼ਾਵਾਂ ਤੋਂ ਬੰਦ ਕਰ ਦਿੱਤਾ ਗਿਆ ਹੈ| ਕੈਲੀਫੋਰਨੀਆ ਹਾਈਵੇਅ ਪੈਟਰੋਲ ਮੁਤਾਬਕ ਡਰਾਈਵਰਾਂ ਨੂੰ ਇਸ ਖੇਤਰ ਵੱਲ ਨਾ ਆਉਣ ਲਈ ਕਿਹਾ ਗਿਆ ਹੈ|


