- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਥੈਰੇਸਾ ਮੇਅ ਵਲੋਂ ਬ੍ਰੈਗਜ਼ਿਟ ਤੇ ਸਾਂਸਦਾਂ ਨੂੰ ਇਕਜੁੱਟ ਹੋਣ ਦੀ ਅਪੀਲ
ਲੰਡਨ – ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਸਮਝੌਤੇ ਤੇ ਯੂਰਪੀ ਯੂਨੀਅਨ ਨਾਲ ਅਗਲੇ ਹਫਤੇ ਹੋਣ ਵਾਲੀ ਤਾਜ਼ਾ ਵਾਰਤਾ ਤੋਂ ਪਹਿਲਾਂ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ| ਇਸ ਅਪੀਲ ਵਿਚ ਮੇਅ ਨੇ ਕਿਹਾ ਕਿ ਉਹ ਆਪਣੀਆਂ ਨਿੱਜੀ ਤਰਜੀਹਾਂ ਨੂੰ ਇਕ ਪਾਸੇ ਕਰ ਕੇ ਇਸ ਸਮਝੌਤੇ ਤੇ ਇਕਜੁੱਟ ਹੋਣ| ਬ੍ਰਿਟੇਨ ਨੇ 29 ਮਾਰਚ ਨੂੰ 28 ਮੈਂਬਰੀ ਯੂਰਪੀ ਯੂਨੀਅਨ ਤੋਂ ਵੱਖ ਹੋਣਾ ਹੈ ਪਰ ਮੇਅ ਇਸ ਸਬੰਧੀ ਸਮਝੌਤੇ ਨੂੰ ਲੈ ਕੇ ਸੰਸਦ ਵਿਚ ਸਮਰਥਨ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਹੈ| ਮੇਅ ਨੇ ਹਫਤੇ ਦੇ ਅਖੀਰ ਵਿਚ ਆਪਣੀ ਪਾਰਟੀ ਦੇ ਸਾਰੇ 317 ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕੀ ਉਹ ਨਿੱਜੀ ਤਰਜੀਹਾਂ ਨੂੰ ਇਕ ਪਾਸੇ ਕਰਨ| ਉਨ੍ਹਾਂ ਨੇ ਚਿਤਾਵਨੀ ਦਿੱਤੀ,”ਜੇਕਰ ਬ੍ਰਿਟੇਨ ਬਿਨਾਂ ਸਮਝੌਤੇ ਦੇ ਈ.ਯੂ. ਤੋਂ ਬਾਹਰ ਨਿਕਲਦਾ ਹੈ ਤਾਂ ਇਸ ਨਾਲ ਦੇਸ਼ ਦੀ ਅਰਥਵਿਵਸਥਾ ਅਤੇ ਆਮ ਜਨਤਾ ਦੀ ਰੋਜ਼ਾਨਾ ਜ਼ਿੰਦਗੀ ਤੇ ਬੁਰਾ ਅਸਰ ਪਵੇਗਾ| ਇਸ ਨਾਲ ਦੇਸ਼ ਅਤੇ ਯੂਰਪੀ ਯੂਨੀਅਨ ਵਿਚ ਰੋਜ਼ਗਾਰ ਤੇ ਉਲਟ ਅਸਰ ਪਵੇਗਾ|”


