ਆਸਟ੍ਰੇਲੀਆ ਵਿੱਚ ਹੈਕਿੰਗ ਕਾਰਨ ਸਿਆਸੀ ਪਾਰਟੀਆਂ ਵੀ ਪ੍ਰਭਾਵਿਤ

ਸਿਡਨੀ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਕਿਹਾ ਕਿ ਵੱਡੇ ਪੱਧਰ ਤੇ ਹੋਈ ਹੈਕਿੰਗ ਨਾਲ ਦੇਸ਼ ਦੀਆਂ ਮੁੱਖ ਸਿਆਸੀ ਪਾਰਟੀਆਂ ਵੀ ਪ੍ਰਭਾਵਿਤ ਹੋਈਆਂ ਹਨ| ਇਸ ਹੈਕਿੰਗ ਦੇ ਪਿੱਛੇ ਕਿਸੇ ਦੂਜੇ ਦੇਸ਼ ਦਾ ਹੱਥ ਹੈ| ਦੇਸ਼ ਵਿਚ ਵੱਡੇ ਪੱਧਰ ਤੇ ਹੋਈ ਹੈਕਿੰਗ ਦਾ ਅਸਰ ਸੰਸਦੀ ਪ੍ਰਣਾਲੀਆਂ ਤੇ ਵੀ ਪਿਆ| ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਪਹਿਲਾਂ ਹੋਈ ਸੰਸਦੀ ਪ੍ਰਣਾਲੀ ਦੀ ਹੈਕਿੰਗ ਦੀ ਜਾਂਚ ਕਰਦੇ ਸਮੇਂ, ਸਾਨੂੰ ਇਹ ਵੀ ਪਤਾ ਚੱਲਿਆ ਕਿ ਕੁਝ ਸਿਆਸੀ ਪਾਰਟੀਆਂ, ਲਿਬਰਲ, ਲੇਬਰ ਅਤੇ ਨੇਸ਼ਨਲਜ਼ ਦੇ ਨੈਟਵਰਕ ਵੀ ਇਸ ਨਾਲ ਪ੍ਰਭਾਵਿਤ ਹੋਏ|” ਉਨ੍ਹਾਂ ਨੇ ਕਿਹਾ,”ਸਾਡੇ ਸਾਈਬਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਖਤਰਨਾਕ ਸਰਗਰਮੀ ਲਈ ਕੋਈ ਦੂਜਾ ਦੇਸ਼ ਜ਼ਿੰਮੇਵਾਰ ਹੈ|”

VIA PUNJAB