ਦੱਖਣੀ ਅਫਰੀਕਾ ਨੂੰ ਝਟਕਾ; ਡੇਲ ਸਟੇਨ ਵਿਸ਼ਵ ਕੱਪ ’ਚੋਂ ਬਾਹਰ

ਸਾਊਥੈਂਪਟਨ – ਦੱਖਣੀ ਅਫਰੀਕਾ ਨੂੰ ਅੱਜ ਉਸ ਸਮੇਂ ਝਟਕਾ ਲੱਗਿਆ, ਜਦੋਂ ਉਸ ਦਾ ਤੇਜ਼ ਗੇਂਦਬਾਜ਼ ਡੇਲ ਸਟੇਨ ਮੋਢੇ ਦੀ ਸੱਟ ਠੀਕ ਨਾ ਹੋਣ ਕਾਰਨ ਵਿਸ਼ਵ ਕੱਪ ’ਚੋਂ ਬਾਹਰ ਹੋ ਗਿਆ। ਉਹ ਹੁਣ ਛੇਤੀ ਗੇਂਦਬਾਜ਼ੀ ਨਹੀਂ ਕਰ ਸਕੇਗਾ। ਦੱਖਣੀ ਅਫਰੀਕਾ ਨੇ ਟੂਰਨਾਮੈਂਟ ਤਕਨੀਕੀ ਕਮੇਟੀ ਤੋਂ ਪ੍ਰਵਾਨਗੀ ਮਿਲਣ ਮਗਰੋਂ ਉਸ ਦੀ ਥਾਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਿਊਰਨ ਹੈਂਡਰਿਕਸ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। 35 ਸਾਲ ਦੇ ਸਟੇਨ ਦਾ ਮੋਢਾ ਆਈਪੀਐਲ ਦੌਰਾਨ ਦੂਜੀ ਵਾਰ ਜ਼ਖ਼ਮੀ ਹੋ ਗਿਆ ਸੀ। ਉਸ ਨੇ ਆਈਪੀਐਲ ਵਿੱਚ ਰੌਇਲ ਚੈਲੰਜਰਜ਼ ਬੰਗਲੌਰ ਵੱਲੋਂ ਦੋ ਮੈਚ ਖੇਡੇ ਸਨ। ਮੀਡੀਆ ਬਿਆਨ ਅਨੁਸਾਰ, ‘‘ਆਈਸੀਸੀ ਨੇ ਪੁਸ਼ਟੀ ਕੀਤੀ ਹੈ ਕਿ ਆਈਸੀਸੀ ਵਿਸ਼ਵ ਕੱਪ 2019 ਦੀ ਟੂਰਨਾਮੈਂਟ ਤਕਨੀਕੀ ਕਮੇਟੀ ਨੇ ਬਾਕੀ ਟੂਰਨਾਮੈਂਟ ਲਈ ਦੱਖਣੀ ਅਫਰੀਕੀ ਟੀਮ ਵਿੱਚ ਡੇਲ ਸਟੇਨ ਦੀ ਥਾਂ ਬਿਊਰਨ ਹੈਂਡਰਿਕਸ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।’’ ਇਸ ਵਿੱਚ ਕਿਹਾ ਗਿਆ ਹੈ, ‘‘ਗੇਂਦਬਾਜ਼ ਸਟੇਨ ਦੇ ਦੂਜੀ ਵਾਰ ਮੋਢੇ ’ਤੇ ਸੱਟ ਲੱਗੀ, ਜਿਸ ਸਬੰਧੀ ਇਲਾਜ ਦਾ ਖ਼ਾਸ ਅਸਰ ਨਹੀਂ ਹੋਇਆ।

VIA PUNJAB