ਦੱਖਣੀ ਅਫਰੀਕਾ ਵਿੱਚ ਚਰਚ ਦੀ ਛੱਤ ਡਿੱਗੀ, 13 ਵਿਅਕਤੀਆਂ ਦੀ ਮੌਤ

ਜੋਹਾਨਸਬਰਗ –  ਦੱਖਣੀ ਅਫਰੀਕਾ ਦੇ ਪੂਰਬੀ ਸ਼ਹਿਰ ਡਰਬਨ ਨੇੜੇ ਸਥਿਤ ਇੱਕ ਚਰਚ ਵਿਚ ਪ੍ਰਾਰਥਨਾ ਦੌਰਾਨ ਛੱਤ ਢਹਿ ਢੇਰੀ ਹੋ ਗਈ| ਇਸ ਹਾਦਸੇ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਵਿਅਕਤੀ ਜ਼ਖਮੀ ਹੋ ਗਏ| ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ| ਘਟਨਾ ਵੀਰਵਾਰ ਸ਼ਾਮ ਉੱਤਰੀ ਡਰਬਨ ਦੇ ਡਲਾਂਗੁਬੋ ਸ਼ਹਿਰ ਵਿੱਚ ਵਾਪਰੀ| ਭਾਰੀ ਮੀਂਹ ਦੇ ਬਾਅਦ ਚਰਚ ਦੀ ਛੱਤ ਢਹਿ ਢੇਰੀ ਹੋ ਗਈ| ਸੂਬਾਈ ਰਵਾਇਤੀ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਲੇਨੌਕਸ ਮਬਾਸੋ ਨੇ ਕਿਹਾ,”ਬੀਤੀ ਰਾਤ ਭਾਰੀ ਮੀਂਹ ਕਾਰਨ ਇਮਾਰਤ ਦੀ ਛੱਤ ਢਹਿ ਢੇਰੀ ਹੋ ਗਈ| ਹੁਣ ਤੱਕ 13 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ|” ਕਵਾ-ਜੁਲੁ ਨਟਾਲ ਸੂਬੇ ਦੇ ਐਮਰਜੈਂਸੀ ਸੇਵਾ ਦੇ ਬੁਲਾਰੇ ਰੌਬਰਟ ਮੈਕਕੇਂਜੀ ਨੇ ਟਵੀਟ ਕੀਤਾ,”ਅਜਿਹੀ ਤ੍ਰਾਸਦੀ ਨਹੀਂ ਦੇਖੀ| 13 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 16 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ|”

VIA PUNJAB